ਦੱਖਣੀ ਅਫਰੀਕਾ ‘ਚ ਮਸਜਿਦ ‘ਤੇ ਹਮਲਾ, 1 ਦੀ ਮੌਤ

 

ਜੋਹਾਨਸਬਰਗ — ਦੱਖਣੀ ਅਫਰੀਕਾ ਦੇ ਸ਼ਹਿਰ ਡਰਬਨ ਨੇੜੇ ਇਕ ਮਸਜਿਦ ‘ਤੇ 3 ਬੰਦੂਕਧਾਕੀਆਂ ਨੇ 3 ਨਮਾਜ਼ੀਆਂ ‘ਤੇ ਵੀਰਵਾਰ ਨੂੰ ਹਮਲਾ ਕਰ ਦਿੱਤਾ, ਜਿਸ ‘ਚੋਂ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਹੀ ਮੌਤ ਹੋ ਗਈ। ਦੱਖਣੀ ਅਫਰੀਕਾ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ‘ਚੋਂ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਜਦਕਿ 2 ਦੀ ਹਾਲਤ ਗੰਭੀਰ ਹੈ। ਹਮਲਾਵਰਾਂ ਦੀ ਪਛਾਣ ਕਰ ਲਈ ਹੈ।
ਹਮਲੇ ਦਾ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਉਹ ਹਮਲਾਵਰ ਮਿਸ਼ਰ ਦੇ ਹਨ। ਹਮਲਾਵਰ ਘਟਨਾ ਤੋਂ ਬਾਅਦ ਇਕ ਚਿੱਟੀ ਕਾਰ ਲੈ ਕੇ ਫਰਾਰ ਹੋ ਗਏ। ਬੁਲਾਰੇ ਨੇ ਦੱਸਿਆ ਕਿ ਹਮਲਾਵਰਾਂ ਨੇ ਮਸਜਿਦ ਦੇ ਇਕ ਹਿੱਸੇ ‘ਚ ਅੱਗ ਲਾ ਦਿੱਤੀ ਅਤੇ ਉਥੋਂ ਧੂਆਂ ਨਿਕਲਦੇ ਹੋਏ ਦੇਖਿਆ ਗਿਆ। ਇਕ ਹਮਲਾਵਰ ਧੂੰਏ ‘ਚੋਂ ਖਿੜਕੀ (ਵਾਰੀ) ਤੋਂ ਛਾਲ ਮਾਰ ਕੇ ਭੱਜਦੇ ਹੋਏ ਦੇਖਿਆ ਗਿਆ ਸੀ।

Be the first to comment

Leave a Reply