”ਦੇਸ਼ ‘ਚ ਆਰਥਿਕ ਅਤੇ ਸਿਆਸੀ ਅਰਾਜਕਤਾ ਵਾਲਾ ਮਾਹੌਲ : ਰਾਮਦੇਵ

ਹਰਦਵਾਰ:-ਸਵਾਮੀ ਰਾਮਦੇਵ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਨਜ਼ਦੀਕੀ ਰਿਸ਼ਤਾ ਰਿਹਾ ਹੈ ਅਤੇ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਅਤੇ ਨਰਿੰਦਰ ਮੋਦੀ ਦਾ ਸਰਗਰਮ ਸਮਰਥਨ ਕੀਤਾ ਸੀ ਪਰ ਹੁਣ ਅਜਿਹਾ ਲੱਗਦਾ ਹੈ ਕਿ ਭਾਜਪਾ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਰਿਹਾ ਹੈ।ਬੀਤੀ 16 ਸਤੰਬਰ ਨੂੰ ਸਵਾਮੀ ਰਾਮਦੇਵ ਨੇ ਭਾਜਪਾ ਨੂੰ ਚੌਕਸ ਕੀਤਾ ਕਿ ਦੇਸ਼ ਭਰ ‘ਚ ਮਹਿੰਗਾਈ ‘ਤੇ ਜੇਕਰ ਛੇਤੀ ਕਾਬੂ ਨਾ ਪਾਇਆ ਗਿਆ ਤਾਂ ਅਗਲੀਆਂ ਆਮ ਚੋਣਾਂ ‘ਚ ਮੋਦੀ ਸਰਕਾਰ ਨੂੰ ਇਹ ਲੈ ਡੁੱਬੇਗੀ।
ਉਨ੍ਹਾਂ ਕਿਹਾ ਕਿ ਉਹ 2019 ਦੀਆਂ ਚੋਣਾਂ ‘ਚ ਭਾਜਪਾ ਦੇ ਪੱਖ ‘ਚ ਪ੍ਰਚਾਰ ਵੀ ਨਹੀਂ ਕਰਨਗੇ ਕਿਉਂਕਿ ਉਹ ਸਿਆਸਤ ਤੋਂ ਵੱਖ ਹੋ ਚੁੱਕੇ ਹਨ ਅਤੇ ਸਰਵ-ਦਲੀ ਬਣ ਗਏ ਹਨ।ਇਸ ਤੋਂ ਪਹਿਲਾਂ ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ”ਅੱਜ ਰੁਪਏ ਦੀ ਬਹੁਤ ਬੇਇੱਜ਼ਤੀ ਹੋ ਰਹੀ ਹੈ। ਬੇਇੱਜ਼ਤੀ ਵੀ ਅਜਿਹੀ ਕਿ ਸ਼ਰਮ ਨੂੰ ਵੀ ਸ਼ਰਮ ਆ ਜਾਵੇ। ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ ਤਾਂ ਰੁਪਿਆ ਵੀ ਮਜ਼ਬੂਤ ਹੋਵੇਗਾ।”ਉਨ੍ਹਾਂ ਵਿਜੇ ਮਾਲਿਆ ਬਾਰੇ ਕਿਹਾ, ”ਸਰਕਾਰਾਂ ਨੇ ਇਕ ਰਾਖਸ਼ਸ ਪੈਦਾ ਕੀਤਾ, ਜੋ ਬਾਅਦ ‘ਚ ਦੇਸ਼ ਛੱਡ ਕੇ ਭੱਜ ਗਿਆ।ਇਹ ਪਤਾ ਲੱਗਣ ਦੇ ਬਾਵਜੂਦ ਕਿ ਮਾਲਿਆ ਦੀਵਾਲੀਆ ਹੋ ਚੁੱਕਾ ਹੈ, ਉਸ ਨੂੰ ਮਦਦ ਜਾਰੀ ਰੱਖੀ ਗਈ।”ਰਾਮਦੇਵ ਨੇ ਅੱਗੇ ਕਿਹਾ, ”ਦੇਸ਼ ‘ਚ ਆਰਥਿਕ ਅਤੇ ਸਿਆਸੀ ਅਰਾਜਕਤਾ ਵਾਲਾ ਮਾਹੌਲ ਹੈ। ਅੱਜ ਦੇ ਮਾਹੌਲ ‘ਚ ਮੈਂ ਕਹਿ ਸਕਦਾ ਹਾਂ ਕਿ ਦੇਸ਼ ਦੇ ਹਾਲਾਤ ਠੀਕ ਨਹੀਂ ਹਨ। ਨਫਰਤ ਦੀ ਫਿਤਰਤ ਜਿੰਨੀ ਛੇਤੀ ਖਤਮ ਕੀਤੀ ਜਾਵੇ, ਓਨਾ ਹੀ ਚੰਗਾ ਹੋਵੇਗਾ।

Be the first to comment

Leave a Reply