ਦੇਸ਼ਧ੍ਰੋਹ ਕਾਨੂੰਨ ਨੂੰ ਹੋਰ ਸਖ਼ਤ ਕਰਾਂਗੇ:ਰਾਜਨਾਥ ਸਿੰਘ ਕਿਹਾ, ਲਾਸ਼ਾਂ ਗਿਣਨ ਦਾ ਕੰਮ ਗਿਰਜਾਂ ਦਾ ਹੁੰਦੈ, ਬਹਾਦਰਾਂ ਦਾ ਨਹੀਂ

ਮਿਰਜ਼ਾਪੁਰ (ਉੱਤਰ ਪ੍ਰਦੇਸ਼):ਪੂਰਬੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇਸ਼ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕਰਨ ਦੀ ਗੱਲ ਕਰਦੀ ਹੈ ਪਰ ਭਾਜਪਾ ਦੀ ਸਰਕਾਰ ਬਣੀ ਤਾਂ ਅਸੀਂ ਇਸ ਕਾਨੂੰਨ ਨੂੰ ਐਨਾ ਸਖ਼ਤ ਕਰ ਦੇਵਾਂਗੇ ਕਿ ਅੱਖਾਂ ਦਿਖਾਉਣ ਵਾਲਿਆਂ ਦੀ ਰੂਹ ਤਕ ਕੰਬ ਜਾਵੇਗੀ। ਉਨ੍ਹਾਂ ਕਿਹਾ, ”ਪੁਲਵਾਮਾ ਹਮਲੇ ਮਗਰੋਂ ਸਾਡੀ ਫ਼ੌਜ ਨੇ ਹਵਾਈ ਹਮਲੇ ਕਰ ਕੇ ਅਤਿਵਾਦੀਆਂ ਨੂੰ ਹਰਾਇਆ ਤਾਂ ਕਾਂਗਰਸ ਨੇ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਪੁੱਛ ਲਈ। ਲਾਸ਼ਾਂ ਗਿਣਨ ਦਾ ਕੰਮ ਗਿਰਜ਼ਾਂ ਦਾ ਹੁੰਦਾ ਹੈ, ਬਹਾਦਰਾਂ ਦਾ ਨਹੀਂ।”
ਸਿੰਘ ਨੇ ਬੁਧਵਾਰ ਸਵੇਰੇ ਮਾਂ ਵਿੰਧਆਵਾਸਿਨੀ ਦੇ ਦਰਸ਼ਨ ਅਤੇ ਪੂਜਾ ਕੀਤੀ। ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਭਾਜਪਾ ਵਰਕਰਾਂ ਨਾਲ ਮਿਲਣੀ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਦੀ ਸ਼ਾਮ ਐਨਡੀਏ ਦੀ ਉਮੀਦਵਾਰ ਅਨੁਪ੍ਰਿਆ ਪਟੇਲ ਲਈ ਬੀਐਲਜੇ ਗ੍ਰਾਊਂਡ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ, ”ਕਾਂਗਰਸ ਦੇਸ਼ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕਰਨ ਦੀ ਗੱਲ ਕਹਿ ਰਹੀ ਹੈ ਪਰ ਭਾਜਪਾ ਦੀ ਸਰਕਾਰ ਬਣੀ ਤਾਂ ਅਸੀਂ ਇਸ ਕਾਨੂੰਨ ਨੂੰ ਐਨਾ ਸਖ਼ਤ ਕਰ ਦੇਵਾਂਗੇ ਕਿ ਅੱਖਾਂ ਦਿਖਾਉਣ ਵਾਲਿਆਂ ਦੀ ਰੂਹ ਕੰਬ ਜਾਵੇਗੀ।’

Be the first to comment

Leave a Reply