ਦੁਬਈ ‘ਚ ਭਾਰਤੀ ਜੋੜੇ ਦੀ ਹੱਤਿਆ ਕਰਨ ਵਾਲੇ ਪਾਕਿਸਤਾਨੀ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ

ਦੁਬਈ ਪੁਲਸ ਨੇ ਦੱਸਿਆ ਕਿ ਪਾਕਿਸਤਾਨੀ ਵਿਅਕਤੀ ਅਰਬੀਅਨ ਰੈਂਚੇਸ ਵਿਚ ਭਾਰਤੀ ਪਰਿਵਾਰ ਦੇ ਘਰ ਵਿਚ ਬਰਾਂਡੇ ਦਾ ਦਰਵਾਜ਼ਾ ਬੰਦ ਨਾਲ ਹੋਣ ਦੇ ਕਾਰਣ ਦਾਖਲ ਹੋਣ ਵਿਚ ਸਫਲ ਹੋ ਗਿਆ। ਕਾਨੂੰਨੀ ਸਲਾਹਕਾਰ ਹਸਨ ਅਲਹਾਈਸ ਨੇ ਕਿਹਾ ਕਿ ਦੋਸ਼ੀ ‘ਤੇ ਜੋੜੇ ਦੀ ਹੱਤਿਆ ਤੇ ਉਨ੍ਹਾਂ ਦੀ ਬੇਟੀ ਦੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਨੇ ਇਕ ਤੋਂ ਵਧੇਰੇ ਲੋਕਾਂ ਦੀ ਹੱਤਿਆ ਕੀਤੀ ਤੇ ਮਾਮਲੇ ਦੂਜੇ ਅਪਰਾਧ ਚੋਰੀ ਨਾਲ ਜੁੜਿਆ ਹੈ। ਅਜਿਹੇ ਮਾਮਲਿਆਂ ਵਿਚ ਸੰਯੁਕਤ ਅਰਬ ਅਮੀਰਾਤ ਅਪਰਾਧ ਧਾਰਾ 332 ਦੇ ਤਹਿਤ ਮੌਤ ਦੀ ਸਜ਼ਾ ਦਾ ਕਾਨੂੰਨ ਹੈ।

Be the first to comment

Leave a Reply