ਦੁਨੀਆ ਦੀ 9ਵੀਂ ਸਭ ਤੋਂ ਮਹਿੰਗੀ ਥਾਂ ਬਣੀ ਕਨੌਟ ਪਲੇਸ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਾ ਦਿਲ ਕਹੇ ਜਾਣ ਵਾਲੇ ਕਨਾਟ ਪਲੇਸ ਦੁਨੀਆ ਵਿੱਚ ਨੌਵੀਂ ਸਭ ਤੋਂ ਮਹਿੰਗੀ ਥਾਂ ਬਣ ਗਈ ਹੈ। ਇਹ ਉੱਥੇ ਦਫ਼ਤਰ ਖਰੀਦਣ ਜਾਂ ਕਿਰਾਏ ‘ਤੇ ਲੈਣ ਦੇ ਲਿਹਾਜ਼ ਨਾਲ ਹੈ। ਪ੍ਰਾਪਰਟੀ ਸਲਾਹਕਾਰ ਸੀਬੀਆਰ ਤਹਿਤ ਇੱਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਇੱਥੇ ਇੱਕ ਵਰਗ ਫੁੱਟ ਖੇਤਰਫਲ ਦਾ ਔਸਤਨ ਕਿਰਾਇਆ 153 ਡਾਲਰ ਯਾਨੀ ਕਿ ਤਕਰੀਬਨ 10,527 ਰੁਪਏ ਤਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਕਨਾਟ ਪਲੇਸ 10ਵੇਂ ਥਾਂ ‘ਤੇ ਸੀ।
ਸੀਬੀਆਰਈ ਦੀ ਲਿਸਟ ਦੇ ਹਿਸਾਬ ਨਾਲ ਪਿਛਲੇ ਸਾਲ ਇਸ ਸੂਚੀ ਵਿੱਚ 16ਵੇਂ ਸਥਾਨ ‘ਤੇ ਰਹਿਣ ਵਾਲਾ ਮੁੰਬਈ ਦਾ ਬਾਂਦਰਾ ਕੁਰਲਾ ਕੰਪਲੈਕਸ ਹੁਣ 26ਵੇਂ ਸਥਾਨ ‘ਤੇ ਹੈ। ਇੱਥੇ ਔਸਤ ਕਿਰਾਇਆ 96.51 ਡਾਲਰ ਯਾਨੀ ਕਿ 6,644.23 ਰੁਪਏ ਪ੍ਰਤੀ ਵਰਗ ਫੁੱਟ ਹੈ। ਹਾਲਾਂਕਿ, ਮੁੰਬਈ ਦੇ ਹੀ ਨਰੀਮਨ ਪੌਇੰਟ ਸਥਿਤ ਸੀਬੀਡੀ ਦਾ ਸਥਾਨ ਘਟ ਕੇ 37ਵਾਂ ਰਹਿ ਗਿਆ ਹੈ। ਪਹਿਲਾਂ ਇਹ 30ਵੇਂ ਸਥਾਨ ‘ਤੇ ਸੀ। ਇੱਥੇ ਦਾ ਸਾਲਾਨਾ ਕਿਰਾਇਆ 72.80 ਡਾਲਰ ਯਾਨੀ 5,011.92 ਰੁਪਏ ਪ੍ਰਤੀ ਵਰਗ ਫੁੱਟ ਹੈ।
ਰਿਪੋਰਟ ਮੁਤਾਬਕ ਦਿੱਲੀ ਨੇ ਇਸ ਲਿਸਟ ਵਿੱਚ ਇੱਕ ਦਰਜਾ ਵਧਾ ਲਿਆ ਹੈ। ਸੀਬੀਆਰਈ ਨੇ ਗਲੋਬਲ ਪ੍ਰਾਈਮ ਆਫਿਸ ਔਕਿਊਪੇਂਸੀ ਕੌਸਟ ਸਰਵੇ ਜਾਰੀ ਕਰ ਇਹ ਜਾਣਕਾਰੀ ਦਿੱਤੀ ਹੈ। ਇਸ ਵਿੱਚ ਜਗ੍ਹਾ ਦਾ ਕਿਰਾਇਆ, ਲੋਕਲ ਟੈਕਸ ਤੇ ਸਰਵਿਸ ਟੈਕਸ ਆਦਿ ਸ਼ਾਮਲ ਹਨ।
ਸੀਬੀਆਰਈ ਦੇ ਚੇਅਰਮੈਨ (ਭਾਰਤ ਤੇ ਦੱਖਣੀ ਪੂਰਬ ਏਸ਼ੀਆ) ਅੰਸ਼ੂਮਨ ਨੇ ਕਿਹਾ ਕਿ ਦਿੱਲੀ ਇੱਕ ਪ੍ਰਮੁੱਖ ਵਿਚਾਰ ਹੈ। ਉਨ੍ਹਾਂ ਕਿਹਾ ਕਿ ਮੁੰਬਈ ਦੇ ਬਾਜ਼ਾਰ ਵਿੱਚ ਵੀ ਆਉਣ ਵਾਲੇ ਮਹੀਨਿਆਂ ਤੇਜ਼ੀ ਦੇਖੀ ਜਾ ਸਕਦੀ ਹੈ।

Be the first to comment

Leave a Reply