ਦੀਪਕ ਓਬਰਾਏ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ

ਟੋਰਾਂਟੋ,: ਐਮਪੀ ਦੀਪਕ ਓਬਰਾਏ ਦੇ ਅਕਾਲ ਚਲਾਣਾ ਕਰ ਜਾਣ ਉੱਤੇ ਦ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਸਬੰਧ ਵਿੱਚ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਦੀਪਕ ਓਬਰਾਏ ਭਾਰਤ ਦੇ ਅਣਥੱਕ ਸਮਰਥਕ ਸਨ। ਉਨ੍ਹਾਂ ਕੈਨੇਡਾ ਇੰਡੀਆ ਫਾਊਂਡੇਸ਼ਨ ਲਈ ਨਿੱਠ ਕੇ ਕੰਮ ਕੀਤਾ। ਉਨ੍ਹਾਂ ਨੂੰ 2009 ਵਿੱਚ ਭਾਰਤ ਸਰਕਾਰ ਵੱਲੋਂ ਪਰਵਾਸੀ ਭਾਰਤੀ ਸਨਮਾਨ ਨਾਲ ਨਵਾਜਿਆ ਗਿਆ। ਭਾਰਤੀ ਮੂਲ ਦੇ ਕਿਸੇ ਵਿਅਕਤੀ ਨੂੰ ਦਿੱਤਾ ਜਾਣ ਵਾਲਾ ਇਹ ਸੱਭ ਤੋਂ ਵੱਡਾ ਸਨਮਾਨ ਹੈ। ਉਨ੍ਹਾਂ ਵੱਲੋਂ ਸਿਰੜ ਨਾਲ ਕੀਤੇ ਕੰਮ ਸਦਕਾ ਭਾਰਤ ਤੇ ਇੰਡੋ ਕੈਨੇਡੀਅਨਜ਼ ਨੂੰ ਕਾਫੀ ਫਾਇਦਾ ਹੋਇਆ। ਕੈਨੇਡਾ ਤੇ ਭਾਰਤ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ। ਦ ਕੈਨੇਡਾ ਇੰਡੀਆ ਫਾਊਂਡੇਸ਼ਨ ਉਨ੍ਹਾਂ ਵੱਲੋਂ ਪਾਏ ਯੋਗਦਾਨ ਤੇ ਦਿੱਤੀਆਂ ਸੇਵਾਵਾਂ ਲਈ ਉਨ੍ਹਾਂ ਦੀ ਦੇਣਦਾਰ ਰਹੇਗੀ।
ਦੀਪਕ ਓਬਰਾਏ ਵੀਹ ਸਾਲ ਤੱਕ ਐਮਪੀ ਰਹੇ ਤੇ ਉਹ ਕੰਜ਼ਰਵੇਟਿਵ ਕਾਕਸ ਦੇ ਡੀਨ ਵੀ ਸਨ। ਦ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਅਸੀਂ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰ ਰਹੇ ਹਾਂ।

Be the first to comment

Leave a Reply