ਦਿੱਲੀ ਹਿੰਸਾ ਨੂੰ ਅੰਜਾਮ ਦੇਣ ਲਈ 5 ਲੋਕਾਂ ਨੂੰ ਮਿਲੇ ਸਨ 1.61 ਕਰੋੜ ਰੁਪਏ

 

 

nਵੀਂ ਦਿੱਲੀ- ਦਿੱਲੀ ਪੁਲਸ ਨੇ ਫਰਵਰੀ ‘ਚ ਉੱਤਰ-ਪੂਰਬੀ ਦਿੱਲੀ ‘ਚ ਹੋਏ ਦੰਗਿਆਂ ਦੇ ਸਿਲਸਿਲੇ ‘ਚ ਕੋਰਟ ‘ਚ ਦਾਖਲ ਕੀਤੇ ਗਏ ਦੋਸ਼ ‘ਚ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਸਥਾਨਾਂ ਦੇ ਪ੍ਰਬੰਧ ਕਰਨ ਅਤੇ ਫਿਰਕੂ ਹਿੰਸਾ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ 5 ਲੋਕਾਂ ਨੂੰ 1.61 ਕਰੋੜ ਰੁਪਏ ਮਿਲੇ ਸਨ। ਪੁਲਸ ਨੇ ਦੋਸ਼ ਪੱਤਰ ‘ਚ ਕਿਹਾ ਹੈ ਕਿ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ ਜਹਾਂ, ਵਰਕਰ ਖਾਲਿਦ ਸੈਫੀ, ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ, ਜਾਮੀਆ ਮਿਲੀਆ ਇਸਲਾਮੀਆ ਏਲੁਮਨਾਈ ਐਸੋਸੀਏਸ਼ਨ ਪ੍ਰਧਾਨ ਸ਼ੀਫਾ ਉਰ ਰਹਿਮਾਨ ਅਤੇ ਜਾਮੀਆ ਦੇ ਵਿਦਿਆਰਥੀ ਮੀਰਨ ਹੈਦਰ ਨੂੰ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਸਥਾਨਾਂ ਦੇ ਪ੍ਰਬੰਧਨ ਅਤੇ ਫਰਵਰੀ ‘ਚ ਹੋਏ ਦਿੱਲੀ ਦੰਗਿਆਂ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਕਥਿਤ ਤੌਰ ‘ਤੇ 1.61 ਕਰੋੜ ਰੁਪਏ ਮਿਲੇ ਸਨ।

Be the first to comment

Leave a Reply