ਦਿੱਲੀ ਏਅਰਪੋਰਟ ਤੋਂ ਪੌਂਟੀ ਚੱਢਾ ਦਾ ਪੁੱਤਰ ਗ੍ਰਿਫ਼ਤਾਰ

ਨਵੀਂ ਦਿੱਲੀ:ਮਰਹੂਮ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ ਪੁੱਤਰ ਮਨਪ੍ਰੀਤ ਸਿੰਘ ਚੱਢਾ ਨੂੰ ਇੱਕ ਫਰਜ਼ੀਵਾੜਾ ਕੇਸ ‘ਚ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਵੀਰਵਾਰ ਨੂੰ ਦਿੱਤੀ।ਐਡੀਸ਼ਨਲ ਕਮਿਸ਼ਨਰ ਆਫ਼ ਪੁਲਸ (ਆਰਥਕ ਅਪਰਾਧਾ ਸ਼ਾਖਾ) ਸੁਵਾਸ਼ਿਸ਼ ਚੌਧਰੀ ਨੇ ਦੱਸਿਆ ਕਿ ਚੱਢਾ ਨੂੰ ਬੁੱਧਵਾਰ ਰਾਤ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਫੁਕੇਟ ਜਾਣ ਦੀ ਤਿਆਰੀ ‘ਚ ਸੀ। ਅਧਿਕਾਰੀਆਂ ਨੇ ਦੱਸਿਆ ਕਿ ਚੱਢਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਏਅਰਪੋਰਟ ਦੇ ਸੁਰੱਖਿਆ ਕਰਮੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਲਰਟ ਕੀਤਾ ਗਿਆ। ਨਾਲ ਹੀ ਇੱਕ ਲੁੱਕ ਆਊਟ ਸਰਕੂਲਰ (ਐੱਨ ਓ ਸੀ) ਵੀ ਜਾਰੀ ਕੀਤਾ ਗਿਆ ਸੀ।

Be the first to comment

Leave a Reply