ਤੋਗੜੀਆ ਕਹਿੰਦਾ ਰਾਮ ਮੰਦਰ ਨਾ ਬਣਿਆ ਤਾਂ ਹਿੰਦੂ ਘੱਟ ਗਿਣਤੀ ਹੋ ਜਾਣਗੇ

ਦੇਹਰਾਦੂਨ,- ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਹੈ ਕਿ ਮੋਦੀ ਦੇ ਦਿਲ ‘ਚ ਹਿੰਦੂਤਵ ਨਹੀਂ, ਜੇ ਹੁੰਦਾ ਤਾਂ ਰਾਮ ਮੰਦਰ ਬਣਾਉਣ ਲਈ ਕੋਰਟ ਦੀ ਗੱਲ ਨਾ ਕਰਦੇ। ਕੱਲ੍ਹ ਇਥੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਪ੍ਰਵੀਣ ਤੋਗੜੀਆ ਨੇ ਕਿਹਾ ਕਿ ਮੋਦੀ ਮੁਸਲਿਮ ਔਰਤਾਂ ਦੇ ਟ੍ਰਿਪਲ ਤਲਾਕ ਲਈ  ਪਾਰਲੀਮੈਂਟ ਵਿੱਚ ਬਿੱਲ ਲਿਆਏ ਹਨ। ਐੱਸ ਸੀ/ ਐੱਸ ਟੀ ਐਕਟ ਲਈ ਬਿੱਲ ਲਿਆਏ ਹਨ, ਪਰ ਰਾਮ ਮੰਦਰ ਦੀ ਉਸਾਰੀ ਲਈ ਗੱਲ ਨਹੀਂ ਕਰਦੇ। ਮੋਦੀ ਨੇ ਸਵਰਗੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੀ ਇੱਛਾ ਅਤੇ ਕਸ਼ਮੀਰੀ ਪੰਡਤਾਂ ਦੀ ਵਾਪਸੀ ਵਰਗੀ ਖੁਸ਼ਹਾਲੀ ਦੀ ਵਿਚਾਰਧਾਰਾ ਨੂੰ ਛੱਡ ਦਿੱਤਾ ਹੈ। ਮੈਂ ਰਾਮ ਮੰਦਰ ਦੀ ਉਸਾਰੀ ਕਰ ਕੇ 100 ਕਰੋੜ
ਭਾਰਤੀਆਂ ਦੇ ਘਰ ‘ਚ ਰਾਮ ਰਾਜ ਦੀ ਖੁਸ਼ਹਾਲੀ ਲਿਆਉਣ ਦਾ ਸੁਫਨਾ ਦੇਖਿਆ ਸੀ। ਅੱਜ ਹਾਲਤ ਇਹ ਹੈ ਕਿ ਸੁਫਨਾ ਪੂਰਾ ਹੋਣ ਵਿੱਚ ਦੇਰੀ ਹੁੰਦੀ ਨਜ਼ਰ ਆ ਰਹੀ ਹੈ। ਮੋਦੀ ਇੰਦੌਰ ਦੀ ਮਸਜਿਦ ਵਿੱਚ ਜਾ ਕੇ ਨਮਾਜ਼ ਅਦਾ ਕਰ ਰਹੇ ਹਨ। ਜੇ ਰਾਮ ਮੰਦਰ ਨਾ ਬਣਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਹਿੰਦੂ ਘੱਟ ਗਿਣਤੀ ਵਿੱਚ ਹੋ ਜਾਣਗੇ। ਰਾਮ ਮੰਦਰ 100 ਕਰੋੜ ਹਿੰਦੂਆਂ ਦੇ ਘਰਾਂ ਦੀ ਸੁਰੱਖਿਆ ਦਾ ਸਵਾਲ ਹੈ।

Be the first to comment

Leave a Reply