ਤਿੰਨ ਖੇਤੀ ਆਰਡੀਨੈਂਸ ਅਤੇ ਉਹਨਾਂ ਦੀ ਸੱਚਾਈ !!

Sukhminderpal Singh Grewal News, Latest Sukhminderpal Singh Grewal News,  SAD-BJP News

ਗੁੜ ਦਿਖਾ ਕੇ ਜ਼ਹਿਰ ਖੁਆਉਣ ਵਿਚ ਭਾਰਤੀ ਨੇਤਾਵਾਂ ਦਾ ਕੋਈ ਸਾਨੀ ਨਹੀਂ ਹੈ। ਭਾਖੜਾ ਬੰਨ੍ਹ ਦਾ ਵਿਰੋਧ ਵੀ ਇਹ ਕਹਿ ਕੇ ਕੀਤਾ ਗਿਆ ਸੀ ਕਿ ਸਰਕਾਰ ਕਿਸਾਨਾ ਨੂੰ ਪਾਣੀ ਵਿਚੋਂ ਬਿਜਲੀ ਕੱਢ ਕੇ ਫੋਕਾ ਪਾਣੀ ਦੇਵੇਗੀ। ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ਖੱਬੇਪੱਖੀਆਂ ਨੇ ਇਹ ਕਹਿ ਕੇ ਸ਼ੋਰ ਮਚਾਇਆ ਸੀ ਕਿ ਕੰਪਿਊਟਰ ਪੰਜ ਬੰਦਿਆਂ ਦਾ ਕੰਮ ਰੋਕ ਲਏਗਾ ਅਤੇ ਚਾਰ ਬੰਦੇ ਬੇਰੁਜ਼ਗਾਰ ਹੋ ਜਾਣਗੇ। ਕਾਮਰੇਡਾਂ ਦੀਆਂ ਦੋਨੇ ਅਫਵਾਹਾਂ ਝੂਠੀਆਂ ਨਿੱਕਲੀਆਂ ਭਾਖੜਾ ਡੈਮ ਜਿੱਥੇ ਵਿਕਾਸ ਵਿਚ ਬਹੁਤ ਸਹਾਈ ਹੋਇਆ ਉਥੇ ਕੰਪਿਊਟਰ ਦੇ ਆਉਣ ਨਾਲ ਰੁਜ਼ਗਾਰ ਦੇ ਬਹੁਤ ਅਵਸਰ ਵਧੇ।

ਇਸੇ ਤਰ੍ਹਾਂ ਕੇਂਦਰ ਸਰਕਾਰ ਕਿਸਾਨ ਦੇ ਵਿਕਾਸ ਅਤੇ ਉੱਨਤੀ ਲਈ ਤਿੰਨ ਆਰਡੀਨੈਂਸ ਲੈ ਕੇ ਆਈ ਹੈ। ਪਰ ਵਿਰੋਧੀ ਧਿਰ ਦੁਆਰਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੁਝ ਕਿਸਾਨਾ ਨੂੰ ਵਰਗਲਾਇਆ ਵੀ ਜਾ ਰਿਹਾ ਹੈ। ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਕਿਸਾਨ ਸੰਗਠਨ ਸੜ੍ਹਕਾਂ ਤੇ ਵੀ ਉੱਤਰੇ ਹਨ। ਉਹਨਾਂ ਨੂੰ ਇਹ ਕਹਿ ਕੇ ਭੜਕਾਇਆ ਜਾ ਰਿਹਾ ਹੈ ਕਿ ਸਰਕਾਰ ਐਮ.ਐਸ.ਪੀ ਵਿਵਸਥਾ ਖਤਮ ਕਰਨ ਵੱਲ ਤੁਰ ਰਹੀ ਹੈ।

ਸੱਚਾਈ ਇਹ ਹੈ ਕਿ ਕਿਸਾਨਾ ਦੇ ਵਿਕਾਸ ਲਈ ਪਹਿਲੀ ਵਿਵਸਥਾ ਦੇ ਨਾਲ ਨਾਲ ਇਕ ਨਵੀਂ ਵਿਵਸਥਾ ਵੀ ਲਿਆਂਦੀ ਜਾ ਰਹੀ ਹੈ। ਇਹ ਕਿਸਾਨਾ ਤੇ ਨਿਰਭਰ ਹੈ ਕਿ ਉਹ ਕਿਸ ਵਿਵਸਥਾ ਦੇ ਅੰਤਰਗਤ ਫਸਲ ਵੇਚਣਾ ਚਹੁੰਦੇ ਹਨ। ਨਵੀਂ ਵਿਵਸਥਾ ਇੱਕ ਨਵਾਂ ਵਿਕਲਪ ਹੈ ਜੋ ਵਰਤਮਾਨ ਮੰਡੀ ਵਿਵਸਥਾ ਦੇ ਨਾਲ ਨਾਲ ਚਲਦੀ ਰਹੇਗੀ। ਕੇਂਦਰ ਸਰਕਾਰ ਨੇ ਕਿਸਾਨ ਉਤਪਾਦ ਮੰਡੀ ਐਕਟ ਵਿਚ ਸੁਧਾਰ ਕਰਦੇ ਹੋਏ ਕਿਸਾਨਾ ਨੂੰ ਅਧੀਸੂਚਿਤ ਮੰਡੀਆਂ ਤੋਂ ਇਲਾਵਾ ਵੀ ਆਪਣੀ ਉਪਜ ਨੂੰ ਕਿਤੇ ਵੀ ਵੇਚਣ ਦੀ ਛੋਟ ਦਿੱਤੀ ਹੈ। ਇਸ ਵਿਸ਼ੇ ਵਿਚ ਚਾਰ ਵੱਡੇ ਸੁਧਾਰ ਕੀਤੇ ਗਏ ਹਨ।

ਪਹਿਲਾ—-ਹੁਣ ਕਿਸੇ ਵੀ ਮੰਡੀ, ਬਜ਼ਾਰ, ਕੇਂਦਰ, ਗੁਦਾਮ, ਕੋਲਡ ਸਟੋਰ ਅਤੇ ਕਾਰਖਾਨੇ ਵਿਚ ਫਸਲ ਵੇਚਣ ਲਈ ਕਿਸਾਨ ਸੁਤੰਤਰ ਹੈ। ਇਸ ਨਾਲ ਕਿਸਾਨਾ ਦਾ ਮੰਡੀਆਂ ਵਿਚ ਹੋਣ ਵਾਲਾ ਸੋਸ਼ਣ ਘੱਟ ਹੋਵੇਗਾ ਅਤੇ ਚੰਗੀ ਕੀਮਤ ਮਿਲਣ ਦੀ ਸੰਭਾਵਨਾ ਵਧੇਗੀ। ਕਿਸਾਨ ਲਈ ਪੂਰਾ ਦੇਸ਼ ਇੱਕ ਮੰਡੀ ਹੋਵੇਗਾ ।

ਦੂਜਾ—-ਹੁਣ ਮੰਡੀ ਵਿਵਸਥਾ ਦੇ ਬਾਹਰ ਦੇ ਵਪਾਰੀਆਂ ਨੂੰ ਵੀ ਫਸਲ ਨੂੰ ਖਰੀਦਣ ਦੀ ਆਗਿਆ ਹੋਵੇਗੀ, ਬਹੁਤੇ ਵਪਾਰੀ ਕਿਸਾਨਾ ਦੀ ਫਸਲ ਖਰੀਦ ਸਕਣਗੇ ਜਿਸ ਨਾਲ ਉਹਨਾਂ ਵਿਚ ਕਿਸਾਨ ਨੂੰ ਚੰਗਾ ਮੁੱਲ ਦੇਣ ਦਾ ਮੁਕਾਬਲਾ ਜਾਂ ਦੌੜ ਹੋਵੇਗੀ।

ਤੀਜਾ—–ਮੰਡੀ ਤੋਂ ਬਾਹਰ ਵਪਾਰ ਮਨਜ਼ੂਰਸ਼ੁਦਾ ਹੋਣ ਕਾਰਨ ਮੰਡੀ ਵਿਵਸਥਾ ਦੇ ਬਾਹਰ ਕਿਸਾਨ ਵਪਾਰ ਅਤੇ ਭੰਡਾਰਨ ਸੰਬੰਧੀ ਹੇਠਲੇ ਪੱਧਰ ਤੇ ਨਿਵੇਸ਼ ਵਧੇਗਾ।

ਚੌਥਾ—-ਹੁਣ ਹੋਰ ਰਾਜਾਂ ਵਿਚ ਉਪਜ ਦੀ ਮੰਗ ਆਪੂਰਤੀ ਅਤੇ ਕੀਮਤਾਂ ਦਾ ਆਰਥਿਕ ਲਾਭ ਕਿਸਾਨ ਖੁਦ ਜਾਂ ਕਿਸਾਨ ਉਤਪਾਦਕ ਸੰਗਠਨ ਬਣਾ ਕੇ ਉਠਾ ਸਕਦੇ ਹਨ। ਉਹਨਾਂ ਨੂੰ ਖੇਤ ਜਾਂ ਘਰ ਤੋਂ ਹੀ ਸਿੱਧਾ ਕਿਸੇ ਵੀ ਵਪਾਰੀ ਨੂੰ ਫਸਲ ਵੇਚਣ ਦਾ ਅਧਿਕਾਰ ਹੋਵੇਗਾ। ਇਸ ਨਾਲ ਕਿਸਾਨ ਦਾ ਮੰਡੀ ਤੱਕ ਦਾ ਭਾੜਾ ਵੀ ਬਚੇਗਾ।

ਹੁਣ ਤੱਕ ਮੰਡੀ ਪਹੁਚਣ ਤੋਂ ਬਾਅਦ ਸਹੀ ਮੁੱਲ ਨਾਂ ਮਿਲਣ ਤੇ ਕਿਸਾਨ ਫਸਲ ਵੇਚਣ ਲਈ ਮਜਬੂਰ ਸੀ। ਕਿਉਂਕਿ ਵਾਪਸੀ ਦਾ ਭਾੜਾ ਦੇਣਾ ਹੋਰ ਨੁਕਸਾਨਦਾਇਕ ਹੁੰਦਾ ਹੈ ਜੇਕਰ ਜਲਦ ਖਰਾਬ ਹੋਣ ਵਾਲੀ ਉਪਜ ਹੋਵੇ ਤਾਂ ਮੰਡੀ ਪਹੁੰਚਣ ਤੋਂ ਬਾਅਦ ਉਸ ਨੂੰ ਕਿਸੇ ਵੀ ਮੁੱਲ ਤੇ ਵੇਚਣ ਦੀ ਮਜਬੂਰੀ ਹੁੰਦੀ ਹੈ। ਇਸਦਾ ਲਾਭ ਆੜ੍ਹਤੀਏ ਉਠਾਉਂਦੇ ਰਹੇ ਹਨ। ਹੁਣ ਕਿਸਾਨ ਆਪਣੇ ਘਰ ਜਾਂ ਖੇਤ ਤੋਂ ਉਚਿਤ ਮੁੱਲ ਮਿਲਣ ਤੇ ਹੀ ਫਸਲ ਵੇਚੇਗਾ।

ਇੱਕ ਆਰਡੀਨੈਂਸ ਬਿਜਾਈ ਤੋਂ ਪਹਿਲਾਂ ਕਿਸਾਨ ਨੂੰ ਫਸਲ ਦੇ ਤਹਿ ਮੁੱਲਾਂ ਅਤੇ ਤਹਿ ਕੀਮਤ ਅਨੁਸਾਰ ਵੇਚਣ ਦੇ ਇਕਰਾਰਨਾਮੇ ਦੀ ਸੁਵਿਧਾ ਦਿੰਦਾ ਹੈ। ਇਸ ਨਾਲ ਕਿਸਾਨ ਫਸਲ ਤਿਆਰ ਹੋਣ ‘ਤੇ ਸਹੀ ਮੁੱਲ ਨਾਂ ਮਿਲਣ ਦੇ ਜ਼ੋਖਿਮ ਤੋਂ ਬਚ ਜਾਣਗੇ। ਦੂਸਰਾ ਉਹਨਾਂ ਨੂੰ ਖਰੀਦਦਾਰ ਲੱਭਣ ਲਈ ਕਿਤੇ ਜਾਣਾ ਨਹੀਂ ਪਵੇਗਾ। ਕਿਸਾਨ ਸਿੱਧੇ ਥੋਕ ਅਤੇ ਖੁਦਰਾ ਵਿਕਰੇਤਾਵਾਂ ਨਿਰਿਆਤਕਾਂ, ਉਦਯੋਗਾਂ ਆਦਿ ਨਾਲ ਜ਼ਰੂਰਤਾਂ ਅਤੇ ਗੁਣਵੱਤਾ ਅਨੁਸਾਰ ਫਸਲ ਉਘਾਉਣ ਦੇ ਇਕਰਾਰਨਾਮੇ ਕਰ ਸਕਦੇ ਹਨ। ਇਸ ਨਾਲ ਕਿਸਾਨਾ ਨੂੰ ਫਸਲ ਉਘਾਉਣ ਤੋਂ ਪਹਿਲਾਂ ਹੀ ਫਸਲ ਦਾ ਖਰੀਦਦਾਰ ਤਿਆਰ ਮਿਲੇਗਾ।

ਕਿਸਾਨਾ ਦੀ ਜ਼ਮੀਨ ਦੇ ਮਾਲਿਕਾਨਾ ਅਧਿਕਾਰ ਸੁਰੱਖਿਅਤ ਰਹਿਣਗੇ ਅਤੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਫਸਲ ਉਘਾਉਣ ਦੀ ਕੋਈ ਅੜਚਣ ਵੀ ਨਹੀਂ ਹੋਵੇਗੀ ਕਿਸਾਨ ਖਰੀਦਣਵਾਲੇ ਦੇ ਜੋਖਿਮ ਉੱਤੇ ਅਧਿਕ ਜੋਖਿਮ ਵਾਲੀਆਂ ਫਸਲਾਂ ਦੀ ਖੇਤੀ ਵੀ ਕਰ ਸਕਦਾ ਹੈ!

ਕਿਸਾਨਾ ਦੀਆਂ ਜਿਣਸਾਂ ਦੇ ਅੰਤਰਰਾਸ਼ਟਰੀ ਵਪਾਰ ਨੂੰ ਵੀ ਵਧੀਆ ਬਣਾਇਆ ਗਿਆ ਹੈ। ਕਿਸਾਨ ਉਤਪਾਦਕਾਂ ਨੂੰ ਈ-ਟ੍ਰੇਡਿੰਗ ਦੇ ਮਾਧਿਅਮ ਰਾਹੀਂ ਵੇਚਣ ਦੀ ਵਿਵਸਥਾ ਨੂੰ ਚੰਗਾ ਬਣਾਇਆ ਗਿਆ ਹੈ। ਕਿਸਾਨਾਂ ਨੂੰ ਆਪਣੀ ਉਪਜ ਦੇ ਲਾਭਕਾਰੀ ਮੁੱਲਾਂ ਦੀ ਪ੍ਰਾਪਤੀ ਹੇਤੂ ਜ਼ਰੂਰੀ ਵਸਤੂ ਅਧਿਨਿਯਮ ਵਿਚ ਵੀ ਸੁਧਾਰ ਕੀਤੇ ਗਏ ਹਨ। ਅਨਾਜ, ਖਾਦ ਤੇਲ, ਤਿਲਹਣ, ਦਲਹਣ, ਆਲੂ ਅਤੇ ਪਿਆਜ ਸਹਿਤ ਸਾਰੇ ਖੇਤੀ ਪਦਾਰਥ ਹੁਣ ਨਿਯੰਤਰਣ ਤੋਂ ਮੁਕਤ ਹੋਣਗੇ ਇਹਨਾਂ ਵਸਤੂਆਂ ਤੇ ਰਾਸ਼ਟਰੀ ਆਫਤ ਜਾਂ ਅਕਾਲ ਵਰਗੀ ਵਿਸ਼ੇਸ਼ ਪ੍ਰਸਥਿਤੀਆਂ ਤੋਂ ਇਲਾਵਾ ਸਟਾਕ ਦੀ ਸੀਮਾਂ ਵੀ ਨਹੀਂ ਹੋਵੇਗੀ।

ਵਿਸ਼ੇਸ਼ਤਾਵਾਂ ਦੇ ਬਾਬਜੂਦ ਇਹਨਾਂ ਆਰਡੀਨੈਂਸਾਂ ਵਿਚ ਸੁਧਾਰ ਦੀ ਗੁੰਜਾਇਸ਼ ਵੀ ਹੈ। ਕਿਉਂਕਿ ਐਮ.ਐਸ.ਪੀ ਵਿਵਸਥਾ ਕੇਵਲ ਕਣਕ ਅਤੇ ਜੀਰੀ ਵਰਗੀਆਂ ਕੁਝ ਫਸਲਾਂ ਅਤੇ ਕੁਝ ਰਾਜਾਂ ਤੱਕ ਹੀ ਵਾਸਤਵਿਕ ਰੂਪ ਨਾਲ ਸੀਮਿਤ ਰਹੀ ਹੈ।

ਇਸ ਕਰਕੇ ਐਮ.ਐਸ.ਪੀ ਦੀ ਵਰਤਮਾਨ ਵਿਵਸਥਾ ਨੁੰ ਹੋਰ ਮਜਬੂਤ ਬਣਾਉਣਾ ਚਾਹੀਦਾ ਹੈ ਕਿਸਾਨਾ ਨਾਲ ਐਮ. ਐਸ. ਪੀ ਤੋਂ ਹੇਠਾਂ ਖਰੀਦ ਬੰਦ ਹੋਵੇਗੀ, ਅਜਿਹਾ ਕਰਨਾ ਦੰਡ-ਯੋਗ ਅਪਰਾਧ ਹੋਵੇਗਾ। ਦੋਨਾਂ ਵਿਵਸਥਾਵਾਂ ਵਿਚ ਟੈਕਸ ਵੀ ਸਮਾਨ ਚਾਹੀਦਾ ਹੈ। ਦੋਨਾਂ ਵਿਵਸਥਾਵਾਂ ਦਾ ਕਿਸਾਨਾ ਦੇ ਹਿਤ ਵਿਚ ਚੱਲਣਾ ਜ਼ਰੂਰੀ ਹੈ। ਬਹੁਤ ਹੈਰਾਨੀ ਦੀ ਗੱਲ ਹੈ ਕਿ ਵਿਰੋਧੀ ਧਿਰ ਕਿਸਾਨਾ ਨੂੰ ਹੀ ਰਾਜਨੀਤੀ ਦਾ ਮੋਹਰਾ ਬਣਾ ਰਹੀ ਹੈ। ਇਸਦਾ ਨੁਕਸਾਨ ਕਿਸਾਨਾ ਅਤੇ ਪੂਰੇ ਦੇਸ਼ ਨੂੰ ਹੀ ਹੋਵੇਗਾ..

ਰਾਕੇਸ਼ਸੇਨ—-ਖੇਤੀ ਮਾਹਰ ਅਤੇ ਲੇਖਕ, ਸੀਨੀਅਰ ਪੱਤਰਕਾਰ ਦਾ ਸਚਾਈ ਬਿਆਨਣ ਲਈ ਬਹੁੱਤ ਬਹੁੱਤ ਧੰਨਵਾਦ। ਭਰਾਓ ਭਰਮ ਭੁਲੇਖੇ ਵਿੱਚ ਨਾਂ ਪਈਏ। ਭਾਰਤੀਯ ਜਨਤਾ ਪਾਰਟੀ ਨੂੰ ਪਤਾ ਹੈ ਕਿ ਸਰਕਾਰਾਂ ਵੋਟਾਂ ਨਾਲ ਹੀ ਬਣਦੀਆਂ ਹਨ। ਕਿਰਤੀ,ਖੇਤ ਮਜ਼ਦੂਰ ਅਤੇ ਆਪਣੇ ਕਿਸਾਨਾਂ ਨੂੰ ਨਾਰਾਜ਼ ਜਾਂ ਧੱਕਾ, ਧੋਖਾ ਕਰਕੇ ਫੇਰ ਅਸੀਂ ਕਿੱਥੇ ਜਾਣਾ ਹੈ। ਸੋ ਵੀਰੋ, ਬਿੱਲ ਤੁਹਾਡੇ ਹੱਕ ਵਿੱਚ ਹੈ, ਬਿੱਲ ਵਿੱਚ ਲਿਖਤੀ ਹੈ ਕਿ ਸਾਰੇ ਹੱਕ, ਸੁਣਵਾਈ ਸਮੇਂ-ਬੱਧ ਕਿਸਾਨਾਂ/ਖੇਤ ਮਾਲਕਾਂ ਦੀ ਹੀ ਹੋਵੇਗੀ, ਫ਼ੈਸਲੇ ਵੀ ਕਿਸਾਨਾਂ ਦੇ ਹੱਕ ਚ’ ਹੋਣਗੇ ਕਿਓਂ ਕਿ ਉਹ ਜ਼ਮੀਨ ਦਾ ਮਾਲਕ ਹੈ, ਰਾਹੀਂ- ਸੁੱਖਮਿੰਦਰਪਾਲ ਸਿੰਘ ਗਰੇਵਾਲ ਕੌਮੀਂ ਸਕੱਤਰ, ਭਾਜਪਾ ਕਿਸਾਨ ਮੋਰਚਾ ਅਤੇ ਇੰਚਾਰਜ, ਜੰਮੂ ਅਤੇ ਕਸ਼ਮੀਰ (ਕੇਂਦਰੀ ਸ਼ਾਸਤ ਪ੍ਰਦੇਸ਼)

Be the first to comment

Leave a Reply