ਡੱਗ ਮੈਕੱਲਮ ਦੀ ਟੀਮ ਦਿਨੋ ਦਿਨ ਹੋ ਰਹੀ ਹੈ ਤੱਕੜੀ

ਸਰੀ:-ਡੱਗ ਮੈਕੱਲਮ ਦੀ ਟੀਮ ਲੱਗਦਾ ਹੈ ਇਸ ਵਾਰ ਬਾਜੀ ਮਾਰ ਜਾਵੇਗੀ।ਉਸਦੀ ਟੀਮ ਵਿੱਚ ਬਹੁੱਤ ਹੀ ਸੁਲਝੇ ਤੇ ਕਮਿਊਨਟੀ ਦਾ ਫਿਕਰ ਕਰਨ ਵਾਲੇ ਲੋਕ ਸ਼ਾਮਲ ਹੋ ਰਹੇ ਹਨ।ਪਿਛਲੇ ਦਿਨੀ ਸਟੀਫਨ ਪੀਟੀਗ੍ਰਿਊ ਅਤੇ ਜੈਕ ਹੰਡਿਆਲ ਸੁਰੱਖਿਅਤ ਸਰੀ ਕੋਲੀਸ਼ਨ ਦੀ ਟਮਿ ਵਿੱਚ ਸ਼ਾਮਲ ਹੋ ਗਏ ਹਨ।ਉਹ 20 ਅਕਤੂਬਰ ਦੀਆ ਚੋਣਾ ਲੜਨਗੇ।ਜੈਕ ਹੰਡਿਆਲ ਇੱਕ ਬਹੁਤ ਤਜ਼ਰਬੇਕਾਰ ਤੇ ਇਮਾਨਦਾਰ ਪੁਲਿਸ ਅਫਸਰ ਰਹੇ ਹਨ ਅਤੇ ਉਹ ਹੁਣੇ ਹੀ ਸੇਵਾ ਮੁਕਤ ਹੋਏ ਹਨ।ਉਨਾ ਦਾ ਵੀ ਕਹਿਣਾ ਹੈ ਕਿ ਸਰੀ ਨੂੰ ਆਪਣੀ ਪੁਲਿਸ ਫੋਰਸ ਦੀ ਲ਼ੋੜ ਹੈ।ਸਟੀਫਨ ਪੈਟਟੀਗ੍ਰਿਊ ਇਕ ਸਥਾਨਕ ਐਕਟੀਵਿਸਟ ਹਨ ਅਤੇ ਸਰੀ ਦਾ ਫਿਕਰ ਕਰਨ ਵਾਲੇ ਹਨ। ਜੋ ਸਰੀ ਫਸਟ ਦੀ ਗੁਮਰਾਹ ਕਰਨ ਵਾਲੀਆਂ ਯੋਜਨਾਵਾਂ ਤੋਂ ਵਾਕੁਫ ਹੈ।ਸਟੀਫਨ ਨੇ ਹੈਵਟਰੋਨ ਪਾਰਕ ਨੂੰ ਬਚਾਉਣ ਲਈ ਲੜਾਈ ਲੜੀ ਸੀ। ਸਟੀਫਨ ਨੇ ਉਸ ਸਮੇਂ ਸਟੈਂਡ ਲਿਆ ਜਦੋਂ ਟਾਮ ਗਿੱਲ ਦੀ ਪਾਰਟੀ ਨੇ ਸਰੀ ਦੇ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਪਾਰਕ ਨੂੰ ਖਤਮ ਕਰਨ ਲਈ ਪਾਲਤੂ ਪ੍ਰਾਜੈਕਟ ਨੂੰ ਆਰੰਭ ਕੀਤਾ।
ਡਗ ਮੈਕੱਲਮ ਨੇ ਇਹ ਵੀ ਕਿਹਾ, ਸਟੀਫਨ ਦੀ ਆਵਾਜ਼ ਤੋਂ ਸਾਨੂੰ ਲਾਭ ਹੋਵੇਗਾ। ਸਰੀ ਦੇ ਲੋਕਾਂ ਦੀ ਅਵਾਜ਼ ਸੁਣੀ ਜਾਵੇਗੀ। ਉਨ੍ਹਾਂ ਦੇ ਵਿਚਾਰ ਅਤੇ ਚਿੰਤਾਵਾਂ ਤੇ ਚੰਗੀ ਤਰ੍ਹਾਂ ਯਕੀਨਨ ਵਿਚਾਰ ਹੋਵੇਗਾ।

Be the first to comment

Leave a Reply