ਡੱਗ ਮਕੱਲਮ ਦੀ ਸਲੇਟ ਨੂੰ ਹੋਰ ਕਾਮਯਾਬੀ

ਡਾ.ਜਸਵੀਰ ਸਿੰਘ ਨਰਵਾਲ ਸਕੂਲ ਬੋਰਡ ਦੇ ਉਮੀਦਵਾਰ ਵਜੋਂ ਸਲੇਟ ਵਿੱਚ ਹੋਏ ਸ਼ਾਮਲ
ਸਰੀ:- ਹੁਣ ਤੱਕ ਸਰੀ ਵਿੱਚ ਜਿਆਦਾ ਤਜਰਬਾ ਇਹੀ ਰਿਹਾ ਕਿ ਵਿਦਿਅਕ ਖੇਤਰ ਵਿੱਚੋਂ ਘੱਟ ਹੀ ਸਕੂਲ ਬੋਰਡ ਵਿੱਚ ਆਏ ਹਨ ਪਰ ਹੁਣ ਡਾ.ਜਸਵੀਰ ਸਿੰਘ ਨਰਵਾਲ ਸਰੀ ਸਕੂਲ ਬੋਰਡ ਦੇ ਉਮੀਦ ਵਾਰ ਵਜੋਂ ਸਾਹਮਣੇਂ ਆਏ ਹਨ।ਪਹਿਲਾ ਤੋਂ ਹੀ ਇਹੀ ਕਿਹਾ ਜਾ ਰਿਹਾ ਹੈ ਸੀ ਕਿ ਜਸਵੀਰ ਸਿੰਘ ਵਰਗੇ ਪੜ੍ਹੇ ਲਿਖੇ ਲੋਕ ਅੱਗੇ ਆਉਂਣੇ ਚਾਹੀਦੇ ਹਨ ਜੋ ਸਾਡੇ ਬੱਚਿਆਂ ਬਾਰੁ ਚੰਗੀ ਸਮਝ ਰੱਖਦੇ ਹੋਣ। ਪੰਜਾਬੀ ਬੱਚਿਆਂ ਦੇ ਕਲਚਰ ਨੂੰ ਸਮਝਦੇ ਹੋਏ ਹੀ ਇਨਾ ਨੂੰ ਗੈਂਗ ਅਤੇ ਡਰੱਗਜ਼ ਤੋਂ ਦੂਰ ਰੱਖਿਆ ਜਾ ਸਕਦਾ ਹੈ।ਸਰੀ ਵਿੱਚ ਅਬਾਦੀ ਵੱਧ ਰਹੀ ਹੈ ਅਤੇ ਸਾਨੂੰ ਪੜ੍ਹਾਈ ਦੇ ਖੇਤਰ ਵਿੱਚ ਨਵੀਆ ਸਕੀਮਾ ਲਿਆਉਂਣੀਆ ਪੈਣਗੀਆ। ਇਹਨਾ ਦੀ ਸੋਚ ਹੈ ਕਿ ਸਾਨੂੰ ਹੋਰ ਖੇਡ ਗਰਾਉਂਡਾ ਦੀ ਲੋੜ ਹੈ ਤਾਂ ਕਿ ਬੱਚਿਆ ਨੂੰ ਖੇਡਾ ਤੇ ਪੜ੍ਹਾਈ ਵਿੱਚ ਮਸਰੂਫ ਕਰ ਦੇਈਏ ਇਸ ਤਰਾਂ ਕਰਕੇ ਗਲਤ ਪਾਸੇ ਜਾਣ ਤੋਂ ਰੋਕਿਆ ਜਾ ਸਕਦਾ ਹੈ।ਡਾ ਜਸਵੀਰ ਸਿੰਘ ਨਰਵਾਲ ਦਾ ਡੱਗ ਮਕੁਲਮ ਦੀ ਸਲੇਟ ਵਿੱਚ ਸ਼ਾਮਲ ਹੋਣ ਨਾਲ ਉਨਾ ਨੂੰ ਕਾਮਯਾਬੀ ਵੱਲ ਨੂੰ ਬਹੁਤ ਵੱਡਾ ਹਲਾਰਾ ਮਿਲ ਗਿਆ।

Be the first to comment

Leave a Reply