ਟਰੰਪ ਤੇ ਆਪਣੇ ਸਬੰਧਾਂ ਬਾਰੇ ਖੁੱਲ੍ਹ ਕੇ ਬੋਲਣਾ ਚਾਹੁੰਦੀ ਹੈ ਅਡਲਟ ਸਟਾਰ

ਵਾਸ਼ਿੰਗਟਨ— ਅਮਰੀਕੀ ਅਡਲਟ ਫਿਲਮ ਸਟਾਰ ਸਟਾਰਮੀ ਡੈਨਿਅਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਹੋਏ ‘ਹਸ਼ ਐਗਰੀਮੈਂਟ’ ਤੋਂ ਆਜ਼ਾਦ ਹੋ ਕੇ ਆਪਣੀ ਗੱਲ ਖੁੱਲ੍ਹ ਕੇ ਕਰਨਾ ਚਾਹੁੰਦੀ ਹੈ। ਸਟਾਰਮੀ ਨੇ ਟਰੰਪ ਦੇ ਅਟਾਰਨੀ ਤੋਂ ਲਏ 1,30,000 ਡਾਲਰ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਰਕਮ ਉਨ੍ਹਾਂ ਨੂੰ ਟਰੰਪ ਦੇ ਨਾਲ ਕਥਿਤ ਯੌਨ ਸਬੰਧਾਂ ‘ਤੇ ਚੁੱਪੀ ਬਣਾਏ ਰੱਖਣ ਦੇ ਲਈ ਐਗਰੀਮੈਂਟ ਦੇ ਤਹਿਤ ਦਿੱਤੀ ਗਈ ਸੀ। ਸਟਾਰਮੀ ਦਾ ਕਹਿਣਾ ਹੈ ਕਿ ਉਹ ਇਸ ਰਾਸ਼ੀ ਨੂੰ ਵਾਪਸ ਕਰਕੇ ਇਸ ਐਗਰੀਮੈਂਟ ਤੋਂ ਆਜ਼ਾਦ ਹੋਣਾ ਚਾਹੁੰਦੀ ਹੈ ਤੇ ਆਪਣੀ ਗੱਲ ਖੁੱਲ੍ਹ ਕੇ ਕਹਿਣਾ ਚਾਹੁੰਦੀ ਹੈ। ਸਟਾਰਮੀ ਦਾ ਕਹਿਣਾ ਹੈ ਕਿ ਜਦੋਂ ਟਰੰਪ ਰਾਸ਼ਟਰਪਤੀ ਨਹੀਂ ਸਨ ਤਾਂ ਉਸ ਸਮੇਂ ਤੋਂ ਉਸ ਦੇ ਉਨ੍ਹਾਂ ਨਾਲ ਸਰੀਰਕ ਸਬੰਧ ਹਨ।
ਇਕ ਖਬਰ ਮੁਤਾਬਕ ਪਿਛਲੇ ਮਹੀਨੇ ਅਟਾਰਨੀ ਮਾਈਕਲ ਕੋਹੇਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਡੈਨਿਅਲ ਨੂੰ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ, ਜੋ ਉਨ੍ਹਾਂ ਦਾ ਆਪਣਾ ਪੈਸਾ ਸੀ। ਡੈਨਿਅਲ ਦਾ ਅਸਲੀ ਨਾਂ ਸਟੈਫਨੀ ਕਲਿਫੋਰਡ ਹੈ। ਕਥਿਤ ਰੂਪ ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਦੇ ਨਾਲ ਯੌਨ ਸਬੰਧਾਂ ਨੂੰ ਲੈ ਕੇ ਉਸ ਨੂੰ ਇਹ ਰਾਸ਼ੀ ਦਿੱਤੀ ਗਈ ਸੀ।

Be the first to comment

Leave a Reply