ਟਰੰਪ ਕਿਮ ਸੰਮੇਲਨ: ਦੁਨੀਆ ਬਦਲਾਅ ਦੇਖੇਗੀ:ਕਿਮ: ਸਾਡਾ ਖਾਸ ਰਿਸ਼ਤਾ ਬਣ ਗਿਆ ਹੈ:ਟਰੰਪ

ਸਿੰਘਾ ਪੁਰ:-ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕਿਮ ਜੋਂਗ ਦੀ ਸਿੰਗਾਪੁਰ ਇਤਿਹਾਸਕ ਮਿਲਣੀ ਉੱਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਦੁਨੀਆਂ ਭਰ ਤੋਂ ਸਿੰਗਾਪੁਰ ਸੰਮੇਲਨ ਨੂੰ ਕਵਰ ਕਰਨ ਪਹੁੰਚੇ ਮੀਡੀਆ ਕਰਮੀਆਂ ਦੀ ਗਿਣਤੀ ਦੇਖ ਕੇ ਟਰੰਪ ਵੀ ਹੈਰਾਨ ਰਹਿ ਗਏ।ਟਰੰਪ ਕਿਮ ਦੀ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਗਏ ਐਲਾਨ-ਨਾਮੇ ਵਿੱਚ ਦੋਵਾਂ ਮੁਲਕਾਂ ਵੱਲੋਂ ਸਬੰਧਾਂ ਨੂੰ ਸੁਖਾਵੇਂ ਬਣਾਉਣ ਲਈ ਗੰਭੀਰ ਯਤਨ ਕਰਨ ਦੀ ਬਚਨਬੱਧਤਾ ਪ੍ਰਗਟਾਈ ਗਈ ਹੈ।
ਕਿਨ ਜੋਂਗ ਉਨ ਨੇ ਕੋਰੀਆਈ ਖਿੱਤੇ ਨੂੰ ਪੂਰਨ ਪਰਮਾਣੂ ਮੁਕਤ ਕਰਨ ਲਈ ਆਪਣਾ ਪਰਮਾਣੂ ਪ੍ਰੋਗਰਾਮ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। ਉੱਤਰੀ ਕੋਰੀਆ ਹੁਣ ਮਿਜ਼ਾਇਲ ਟੈਸਟ ਨਹੀਂ ਕਰੇਗਾ ਅਤੇ ਪਰਮਾਣੂ ਹਥਿਆਰ ਖਤਮ ਕਰੇਗਾ।
ਅਮਰੀਕਾ ਦੀ ਤਰਫੋ਼ ਟਰੰਪ ਨੇ ਕਿਮ ਜੋਂਗ ਨੂੰ ਉੱਤਰੀ ਕੋਰੀਆ ਦੀ ਸੁਰੱਖਿਆ ਦਾ ਵਾਅਦਾ ਕੀਤਾ ਹੈ। ਅਮਰੀਕਾ ਭਾਵੇਂ ਪਾਬੰਦੀਆਂ ਤਾਂ ਅਜੇ ਨਹੀਂ ਹਟਾਏਗਾ ਪਰ ਦੱਖਣੀ ਕੋਰੀਆਂ ਵਿੱਚ ਫੌਜੀ ਮਸ਼ਕਾਂ ਬੰਦ ਕਰ ਦੇਵੇਗਾ।

ਮਾਹਰਾਂ ਨੂੰ ਲੱਗਦਾ ਹੈ ਕਿ ਸਾਂਝੇ ਐਲਾਨ-ਨਾਮੇ ਵਿੱਚ ਪਰਮਾਣੂ ਖਾਤਮੇ ਨੂੰ ਯਕੀਨੀ ਬਣਾਉਣ ਅਤੇ ਨਿਗਰਾਨੀ ਲਈ ਕੋਈ ਠੋਸ ਤਰੀਕੇ ਦਾ ਜ਼ਿਕਰ ਨਹੀਂ ਹੈ
ਅਮਰੀਕਾ, ਦੱਖਣੀ ਕੋਰੀਆ ਦੀ ਸਹਾਇਤਾ ਹਾਸਲ ਆਪਣੀ ਭੜਕਾਉ ਜੰਗੀ ਖੇਡ ਖਤਮ ਕਰੇਗਾ। ਟਰੰਪ ਨੇ ਕਿਹਾ ਉਹ ਦੱਖਣੀ ਕੋਰੀਆ ਵਿੱਚ ਤਾਇਨਾਤ 32000 ਅਮਰੀਕੀ ਫ਼ੌਜੀਆਂ ਦੀ ਘਰ ਵਾਪਸੀ ਦੇਖਣ ਦੇ ਇਛੁੱਕ ਹਨ। ਇਸ ਨਾਲ ਅਮਰੀਕਾ ਦੀ ਕਾਫ਼ੀ ਵਿੱਤੀ ਬੱਚਤ ਹੋਵੇਗੀ।
ਟਰੰਪ ਦੇ ਦਾਅਵੇ ਮੁਤਾਬਕ ਕਿਮ ਜੋਂਗ ਪਰਮਾਣੂ ਹਥਿਆਰ ਖ਼ਤਮ ਕਰਨ ਦੀ ਪੁਸ਼ਟੀ ਕਰਵਾਉਣ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਦੀ ਇਹ ਮੁੱਖ ਮੰਗ ਕਿਮ ਨੇ ਮੁਲਾਕਾਤ ਤੋਂ ਪਹਿਲਾਂ ਹੀ ਮੰਨ ਲਈ ਸੀ।ਟਰੰਪ ਦੇ ਪ੍ਰੈਸ ਕਾਨਫਰੰਸ ਵਿਚ ਕੀਤੇ ਗਏ ਦਾਅਵੇ ਮੁਤਾਬਕ ਕਿਮ ਨੇ ਮੁੱਖ ਮਿਜ਼ਾਇਲ ਇੰਜ਼ਨ ਟੈਸਟਿੰਸ ਠਿਕਾਣੇ ਨੂੰ ਨਸ਼ਟ ਕਰਨ ਦਾ ਭਰੋਸਾ ਦਿੱਤਾ ਹੈ।ਟਰੰਪ ਨੇ ਕਿਹਾ ਕਿ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ । ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਆਪਣੇ ਏਜੰਡੇ ਉੱਤੇ ਕੋਈ ਭਰੋਸਾ ਨਹੀਂ ਕੀਤਾ ਹੈ।ਕਿਮ ਨੇ ਕਿਹਾ, ” ਅਸੀਂ ਆਪਣਾ ਇਤਿਹਾਸ ਪਿੱਛੇ ਛੱਡਣ ਦਾ ਫੈਸਲਾ ਲਿਆ ਹੈ, ਦੁਨੀਆਂ ਇੱਕ ਵੱਡਾ ਬਦਲਾਅ ਦੇਖੇਗੀ”
ਟਰੰਪ ਨੇ ਕਿਹਾ ਕਿ ਉਨ੍ਹਾਂ ਅਤੇ ਕਿਮ ਦੇ ਵਿਚਾਲੇ ਇੱਕ ਖ਼ਾਸ ਰਿਸ਼ਤਾ ਬਣ ਗਿਆ ਹੈ। ਟਰੰਪ ਨੇ ਕਿਮ ਦੀ ਤਾਰੀਫ ਕਰਦਿਆਂ ਕਿਹਾ, ਉਹ ਬਹੁਤ ਟੈਲੇਂਟਡ ਸ਼ਖਸ ਹਨ ਅਤੇ ਮੈਂ ਉਨ੍ਹਾਂ ਦੇ ਮੁਲਕ ਨਾਲ ਪਿਆਰ ਕਰਦਾ ਹਾਂ।”ਕਿਮ ਨੇ ਵੀ ਪੱਤਰਕਾਰਾਂ ਨੂੰ ਕਿਹਾ ਦੁਨੀਆਂ ਇੱਕ ਵੱਡਾ ਬਦਲਾਅ ਵੇਖੇਗੀ। ਦੋਹਾਂ ਨੇ ਹਸਤਾਖਰ ਕੀਤੇ ਅਤੇ ਮੁਸਕਰਾਉਂਦੇ ਹੋਏ ਹੱਥ ਮਿਲਾਏ।
ਨੁਮਾਇੰਦਿਆਂ ਦੀ ਬੈਠਕ ਮਗਰੋਂ ਟਰੰਪ ਅਤੇ ਕਿਮ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

Be the first to comment

Leave a Reply