Ad-Time-For-Vacation.png

ਜੂਨ ਮਹੀਨੇ ਤੋਂ ਸ਼ੁਰੂ ਹੋਵੇਗੀ ਏਅਰ ਕੈਨੇਡਾ ਦੀ ਵੈਨਕੂਵਰ-ਦਿੱਲੀ ਨਾਨ-ਸਟਾਪ ਫਲਾਈਟ

ਵੈਨਕੂਵਰ— ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਮੌਸਮੀ ਨਾਨ-ਸਟਾਪ ਵੈਨਕੂਵਰ-ਦਿੱਲੀ ਦੀਆਂ ਉਡਾਣਾਂ 8 ਜੂਨ, 2018 ਤੋਂ ਸ਼ੁਰੂ ਹੋ ਜਾਣਗੀਆਂ। ਏਅਰ ਕੈਨੇਡਾ ਦੀ 787 ਡ੍ਰੀਮਲਾਈਨਰ ਫਲਾਈਟ ਦੀ ਬੁਕਿੰਗ ਏਅਰਕੈਨੇਡਾ ਡਾਟ ਕਾਮ ‘ਤੇ ਉਪਲੱਬਧ ਹੈ ਤੇ ਇਸ ਤੋਂ ਇਲਾਵਾ ਟ੍ਰੈਵਲ ਏਜੰਟਾਂ ਰਾਹੀਂ ਵੀ ਇਸ ਫਲਾਈਟ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕੈਨੇਡਾ ਅਤੇ ਭਾਰਤ ਵਿਚਕਾਰ 1.5 ਬਿਲੀਅਨ ਡਾਲਰ ਦੇ ਹਵਾਈ ਜਹਾਜ਼ ਨਾਲ ਸਫਰ ਜਲਦ ਹੀ ਸ਼ੁਰੂ ਹੋ ਜਾਵੇਗਾ।ਏਅਰ ਕੈਨੇਡਾ ਦੀਆਂ ਭਾਰਤ ਦੀਆਂ ਉਡਾਣਾਂ ਬੋਇੰਗ ਏਅਰਲਾਈਨ ਦੇ 787-9 ਡ੍ਰੀਮਲਾਈਨਰ ਰਾਹੀਂ ਹੋਣਗੀਆਂ, ਜਿਸ ‘ਚ ਅੰਤਰਰਾਸ਼ਟਰੀ ਬਿਜ਼ਨਸ ਕਲਾਸ ਲਾਈ-ਫਲੈਟ ਸੂਟ ਦੀਆਂ 30, ਪ੍ਰੀਮੀਅਮ ਇਕਨਾਮੀ ਦੀਆਂ 21 ਸੀਟਾਂ ਤੇ ਇਕਨਾਮੀ ਸ਼੍ਰੇਣੀ ਦੀਆਂ 247 ਸੀਟਾਂ ਵਾਲੇ ਤਿੰਨ ਕੈਬਿਨਸ ਹਨ। ਸਾਰੀਆਂ ਉਡਾਣਾਂ ‘ਚ ਵਿਸ਼ੇਸ਼ ਤੌਰ ‘ਤੇ ਬਹੁ-ਭਾਸ਼ਾਈ ਕਰਮਚਾਰੀ ਹਨ ਤੇ ਇਨ੍ਹਾਂ ਫਲਾਈਟਾਂ ‘ਚ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ, ਜਿਸ ‘ਚ ਬਾਲੀਵੁੱਡ ਦੀਆਂ ਪ੍ਰਸਿੱਧ ਫਿਲਮਾਂ ਅਤੇ ਬਹੁ-ਭਾਸ਼ਾਈ ਫਿਲਮਾਂ ਸ਼ਾਮਲ ਹਨ। ਇਸ ਦੇ ਇਲਾਵਾ ਇਸ ਫਲਾਈਟ ‘ਚ ਹੋਰ ਵੀ ਕਈ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਸਾਲ ਦੇ ਅਖੀਰ ‘ਚ ਏਅਰ ਕੈਨੇਡਾ ਵਧੇਰੇ ਨਵੀਂਆਂ ਅੰਤਰਰਾਸ਼ਟਰੀ ਨਾਨ-ਸਟਾਪ ਸੇਵਾਵਾਂ ਸ਼ੁਰੂ ਕਰੇਗਾ ਜਿਸ ‘ਚ ਸ਼ਾਮਲ ਹਨ:
* ਟੋਰਾਂਟੋ ਤੋਂ : ਸ਼ੈਨਨ (ਆਇਰਲੈਂਡ), ਪੋਰਤੋ (ਪੁਰਤਗਾਲ), ਜ਼ਾਗਰੇਬ (ਕਰੋਸ਼ੀਆ), ਬੂਕਰੇਸਟ (ਰੋਮਾਨੀਆ) ਤੇ ਬੂਏਸ ਏਅਰੀਸ
* ਮਾਂਟਰੀਅਲ ਤੋਂ : ਟੋਕੀਓ-ਨਾਰੀਟਾ, ਡਬਲਿਨ, ਬੂਕਰੇਸਟਤੇ ਲਿਸਬਨ
* ਵੈਨਕੂਵਰ ਤੋਂ : ਪੈਰਿਸ ਅਤੇ ਜ਼ਿਊਰਿਕ ਏਅਰ ਕੈਨੇਡਾ 6 ਮਹਾਦੀਪਾਂ ‘ਤੇ ਘਰੇਲੂ ਤੇ ਅੰਤਰਰਾਸ਼ਟਰੀ 200 ਤੋਂ ਜ਼ਿਆਦਾ ਏਅਰਪੋਰਟਾਂ ‘ਤੇ ਸੇਵਾ ਮੁਹੱਈਆ ਕਰਵਾ ਰਹੀ ਹੈ। ਇਹ ਏਅਰਲਾਈਨ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਏਅਰਲਾਈਨਾਂ ‘ਚੋਂ ਇਕ ਹੈ ਤੇ 2016 ‘ਚ ਇਸ ਨੇ 45 ਮਿਲੀਅਨ ਦੇ ਲਗਭਗ ਗਾਹਕਾਂ ਨੂੰ ਸੇਵਾਵਾਂ ਦਿੱਤੀਆਂ ਸਨ। ਏਅਰ ਕੈਨੇਡਾ, ਕੈਨੇਡਾ ‘ਚ 64, ਸੰਯੁਕਤ ਰਾਸ਼ਟਰ ‘ਚ 60 ਤੇ ਯੂਰਪ, ਅਫਰੀਕਾ, ਏਸ਼ੀਆ, ਆਸਟ੍ਰੇਲੀਆ, ਕੈਰੇਬੀਅਨ, ਮੈਕਸੀਕੋ, ਮੱਧ ਅਮਰੀਕਾ ਅਤੇ ਦੱਖਣੀ ਅਮਰੀਕਾ ‘ਚ ਡਾਇਰੈਕਟ 98 ਹਵਾਈ ਅੱਡਿਆਂ ‘ਤੇ ਸੇਵਾ ਮੁਹੱਈਆ ਕਰਵਾਉਂਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ ਬਰਾਮਦ ਇੱਥੋਂ ਦੇ ਹੁਰਾਵਲੀ ਇਲਾਕੇ ਵਿਚ ਐਤਵਾਰ ਨੂੰ ਬਿਲਡਰ ਜਤਿੰਦਰ ਝਾਅ ਜੀਤੂ, ਉਸ ਦੀ ਪਤਨੀ ਪਿ੍ਰੰਸੀਪਲ ਤ੍ਰਿਵੇਣੀ ਤੇ ਪੁੱਤਰ ਅਚਲ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿੱਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਤਿੰਨਾਂ ਨੇ ਫਾਹਾ ਲਿਆ ਹੋਇਆ ਸੀ। National3 hours ago

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ ਯਾਦਵ ਤੋਂ ਪੁੱਛਗਿੱਛ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਘੁਟਾਲੇ ਦੇ ਮਾਮਲੇ ਵਿਚ ਪੁੱਛਗਿੱਛ ਕਰ ਸਕਦੀ ਹੈ। ਜਾਂਚ ਏਜੰਸੀ ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ … National3 hours ago

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.