ਜੂਏ ‘ਚ 33 ਕਰੋੜ ਰੁਪਏ ਜਿੱਤਣ ਤੋਂ ਬਾਅਦ ਪ੍ਰੇਮੀ ਨੇ ਛੱਡ ‘ਤੀ ਪ੍ਰੇਮਿਕਾ

ਨਿਊਯਾਰਕ— ਨਿਊਯਾਰਕ ‘ਚ ਰਹਿਣ ਵਾਲੀ ਇਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪ੍ਰੇਮੀ ਨੇ 33 ਕਰੋੜ ਰੁਪਏ ਜੂਏ ‘ਚ ਜਿੱਤਣ ਤੋਂ ਬਾਅਦ ਦੂਜੀ ਪ੍ਰੇਮਿਕਾ ਲਈ ਉਸ ਨੂੰ ਛੱਡ ਦਿੱਤਾ। ਔਰਤ ਦਾ ਕਹਿਣਾ ਹੈ ਕਿ ਪਹਿਲਾਂ ਉਸ ਦਾ ਸਾਬਕਾ ਪ੍ਰੇਮੀ ਜੂਏ ‘ਚ ਹਾਰਦਾ ਰਹਿੰਦਾ ਸੀ ਪਰ ਜਦੋਂ ਉਸ ਨੇ ਵੀ ਨਾਲ ਖੇਡਣਾ ਸ਼ੁਰੂ ਕੀਤਾ ਤਾਂ ਜਿੱਤ ਹੋਣ ਲੱਗੀ। ਔਰਤ ਨੇ ਸਾਬਕਾ ਪ੍ਰੇਮੀ ‘ਤੇ ਮੁਕੱਦਮਾ ਕੀਤਾ ਹੈ ਤੇ ਉਹ ਬਦਲੇ ‘ਚ ਪੂਰੇ 33 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ।


ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ 21 ਸਾਲ ਦੀ ਜੈਸਮਿਨ ਜੇਂਗ ਨੇ ਕਿਹਾ ਹੈ ਕਿ ਜਨਵਰੀ ‘ਚ ਉਹ ਆਪਣੇ ਪ੍ਰੇਮੀ ਜਿਵੀ ਜੇਂਗ ਨਾਲ ਅਟਲਾਂਟਿਕ ਸਿਟੀ ਗਈ ਸੀ, ਜਿਥੇ ਉਸ ਨੇ ਜੁਆ ਖੇਡਿਆ ਸੀ। ਉਸ ਨੇ ਕਿਹਾ ਕਿ ਉਸ ਦਾ ਸਾਬਕਾ ਪ੍ਰੇਮੀ ਅਕਸਰ ਜੂਆ ਖੇਡਦਾ ਸੀ ਤੇ ਹਾਰਦਾ ਰਹਿੰਦਾ ਸੀ ਪਰ ਉਸ ਦਿਨ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਤੇ ਉਸ ਲਗਾਤਾਰ ਪੈਸੇ ਜਿੱਤਦਾ ਗਿਆ। ਜੈਸਮਿਨ ਨੇ ਕਿਹਾ ਕਿ ਪ੍ਰੇਮੀ ਨੂੰ ਮਿਲਣ ਤੋਂ ਪਹਿਲਾਂ ਉਸ ਨੇ ਕਦੇ ਜੂਆ ਨਹੀਂ ਖੇਡਿਆ ਸੀ ਪਰ ਬਾਅਦ ‘ਚ ਜੂਆ ਖੇਡਣ ਲੱਗ ਗਈ। ਜੈਸਮਿਨ ਨੇ ਕਿਹਾ ਕਿ ਦੋਵੇਂ ਇਸ ਗੱਲ ‘ਤੇ ਸਹਿਮਤ ਹੋਏ ਸੀ ਕਿ ਦੋਵੇਂ ਪੈਸੇ ਆਪਸ ‘ਚ ਵੰਡ ਲੈਣਗੇ। ਨਾਲ ਹੀ ਔਰਤ ਦੇ ਨਾਂ ਦੇ ਕਾਰਡ ਤੋਂ ਹੀ ਦੋਵੇਂ ਜੁਆ ਖੇਡਦੇ ਸੀ। ਜੂਏ ‘ਚ ਪੈਸੇ ਜਿੱਤਣ ਤੋਂ ਬਾਅਦ ਜੇਂਗ ਬਦਲ ਗਿਆ ਤੇ ਬੈਗ ‘ਚ ਪੈਸੇ ਰੱਖ ਕੇ ਹੋਰ ਕੁੜੀਆਂ ਵੱਲ ਜਾਣ ਲੱਗ ਗਿਆ। ਦੱਸ ਦਈਏ ਕਿ ਅਮਰੀਕਾ ਦੇ ਨਿਊ ਜਰਸੀ ‘ਚ ਜੂਆ ਖੇਡਣਾ ਕਾਨੂੰਨੀ ਹੈ।

Be the first to comment

Leave a Reply