ਪੰਨੂੰ ਨੇ ਭਾਰਤੀ ਸਿੱਖ ਸੈਨਿਕਾਂ ਨੂੰ ਚੀਨ ਨਾਲ ਨਾ ਲੜਨ ਦਾ ਸੁਨੇਹਾ

ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਪਹਿਲਾ ਵੀ ਖ਼ਾਲਿਸਤਾਨ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਉ ਜਾਰੀਆ ਕਰ ਚੁੱਕੇ ਹਨ। ਹਾਲ ਹੀ ਵਿਚ ਉਸ ਨੇ ਫਿਰ ਇੱਕ ਵੀਡੀਉ ਜਾਰੀ ਕੀਤੀ ਹੈ ਜਿਸ ਵਿਚ ਪੰਨੂ ਨੇ ਕਿਹਾ ਹੈ ਕਿ ਸਾਡਾ ਸਿੱਖ ਫ਼ੌਜੀਆਂ ਨੂੰ ਸਨੇਹਾ ਹੈ ਜਿਹੜੇ ਚੀਨ ਦੇ ਖ਼ਿਲਾਫ਼ ਲੜ ਰਹੇ ਹਨ, ਚੀਨ ਸਾਡਾ ਦੁਸ਼ਮਣ ਨਹੀਂ ਹੈ। ਸਾਡਾ ਦੁਸ਼ਮਣ ਤਾਂ ਭਾਰਤ ਹੈ। ਪੰਨੂ ਨੇ ਰਾਸ਼ਟਰੀ ਤਿਰੰਗੇ ਨੂੰ ਵੀ ਅਪਸ਼ਬਦ ਕਹੇ ਹਨ।  ਪੰਨੂ ਕਿਹਾ ਹੈ ਕਿ ਇਹ ਉਹ ਤਿਰੰਗਾ ਹੈ ਜੋ 1984 ਵਿਚ ਭਾਰਤੀ ਫ਼ੌਜਾਂ ਨੇ ਦਰਬਾਰ ਸਾਹਿਬ ਵਿਚ ਲਗਾਇਆ ਸੀ। ਇਹ ਉਹ ਝੰਡਾ ਹੈ ਜੋ ਨਵੰਬਰ 84 ਵਿਚ ਤੁਹਾਡੀ ਨਸਲਕੁਸ਼ੀ ਕੀਤੀ ਗਈ ਸੀ। ਪੰਨੂ ਨੇ ਕਿਹਾ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜ ਦਿੱਤਾ ਸੀ। ਪੰਨੂ ਨੇ ਕਿਹਾ ਹੈ ਕਿ ਸਿੱਖ ਫ਼ੌਜੀਆ ਨੂੰ ਢਾਲ ਬਣਾਇਆ ਜਾਂਦਾ ਹੈ।ਪੰਨੂ ਨੇ ਕਿਹਾ ਫੌਜੀਉ ਤੁਸੀ ਸਾਡੇ ਲਈ ਕੰਮ ਕਰੋ ਅਸੀਂ ਤੁਹਾਨੂੰ ਭਾਰਤ ਸਰਕਾਰ ਦੀ ਤਨਖ਼ਾਹ ਤੋਂ ਜ਼ਿਆਦਾ ਪੈਸੇ ਦੇਵਾਂਗੇ।ਪੰਨੂ ਨੇ ਕਿਹਾ ਕਿ ਨਵੰਬਰ ਵਿਚ 2020 ਕਰਵਾ ਰਹੇ ਹਾਂ। ਉਸ ਵਿਚ ਤੁਸੀਂ ਫ਼ੌਜੀ ਵੀਰ ਸਾਡਾ ਸਾਥ ਦਿਓ।ਪੰਨੂ ਨੇ ਕਿਹਾ ਕਿ ਭਾਰਤ ਤੁਹਾਡਾ ਦੁਸ਼ਮਣ ਹੈ ਇਸ ਦੇ ਖ਼ਿਲਾਫ਼ ਲੜੋ।

Be the first to comment

Leave a Reply