ਜਹਾਜ਼ ਕ੍ਰੈਸ਼, 257 ਤੋਂ ਵੱਧ ਮੌਤਾਂ

ਹਾਲੇ ਤਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਫ਼ੌਜ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਵਾਲੀ ਥਾਂ ‘ਤੇ ਤੁਰੰਤ ਬੋਊਫ਼੍ਰਿਕ ਹਵਾਈ ਬੇਸ ਤੋਂ ਰਾਹਤ ਕਾਰਜਾਂ ਲਈ ਮਦਦ ਭੇਜੀ ਗਈ ਹੈ।

ਅਲਜੀਰੀਆ ਦੇ ਸਿਵਲ ਏਵੀਏਸ਼ਨ ਪ੍ਰੋਟੈਕਸ਼ਨ ਏਜੰਸੀ ਦੇ ਮੁੱਖ ਬੁਲਾਰੇ ਮੁਹੰਮਦ ਅਕੋਰ ਮੁਤਾਬਕ ਹਾਲੇ ਤਕ 257 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਪਰ ਇਸ ਮੌਕੇ ਮੌਤਾਂ ਦੀ ਗਿਣਤੀ ਦਾ ਸਟੀਕ ਅੰਕੜਾ ਨਹੀਂ ਦੱਸਿਆ ਜਾ ਸਕਦਾ।

ਬੁਲਾਰੇ ਨੇ ਦੱਸਿਆ ਕਿ ਬੋਊਫ਼੍ਰਿਕ ਤੋਂ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਹੀ ਜਹਾਜ਼ ਦੇ ਖੇਤੀਬਾੜੀ ਵਾਲੇ ਖੇਤਰ ਵਿੱਚ ਡਿੱਗਣ ਕਾਰਨ ਇਹ ਦੁਖਦਾਈ ਘਟਨਾ ਵਾਪਰ ਗਈ। ਉਨ੍ਹਾਂ ਦੱਸਿਆ ਕਿ ਸੋਵੀਅਤ ਡਿਜ਼ਾਇਨ ਵਾਲੇ Il-76 ਮਿਲਟ੍ਰੀ ਟ੍ਰਾਂਸਪੋਰਟ ਜਹਾਜ਼ ਵਿੱਚ ਫ਼ੌਜੀ ਸਵਾਰ ਸਨ।

ਦੇਸ਼ ਦੇ ਰੱਖਿਆ ਮੰਤਰਾਲਾ ਨੇ ਮ੍ਰਿਤਕਾਂ ਦੀ ਗਿਣਤੀ ਤਾਂ ਨਹੀਂ ਦੱਸੀ ਪਰ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਜ਼ਰੂਰ ਕੀਤਾ ਹੈ।

Be the first to comment

Leave a Reply