ਜਰਮਨ ਵਿੱਚ ਨੇ ਸਿੱਖਾਂ ਦੀ ਜਸੂਸੀ ਕਰਨ ਵਾਲੇ ਫੜ੍ਹੇ

ਬਰਲਿਨ – ਜਰਮਨ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਲਈ ਦੋ ਭਾਰਤੀ ਨਾਗਰਿਕਾਂ ਨੂੰ ਜਰਮਨ ਸਰਕਾਰ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ।ਸੰਘੀ ਵਕੀਲ ਨੇ ਮੰਗਲਵਾਰ ਨੂੰ ਕਿਹਾ ਕਿ 50 ਸਾਲਾ ਮਨਮੋਹਨ ਸਿੰਘ ‘ਤੇ ਜਨਵਰੀ 2015 ਤੋਂ ਭਾਰਤ ਦੀ ਖੁਫੀਆ ਏਜੰਸੀ ਰਾਅ ਨੂੰ ਜਰਮਨ ਵਿੱਚ ਰਹਿੰਦੇ ਸਿੱਖਾਂ ਅਤੇ ਕਸ਼ਮੀਰੀਆਂ ਬਾਰੇ ਜਾਣਕਾਰੀ ਦੇਣ ਦਾ ਦੋਸ਼ ਹੈ।ਉਸ ਦੀ ਪਤਨੀ, 51 ਸਾਲਾ ਕੰਵਲਜੀਤ ਕੌਰ ਨੇ ਵੀ ਕਥਿਤ ਤੌਰ ਤੇ ਜੁਲਾਈ 2017 ਵਿੱਚ ਪਹਿਲਾਂ ਭਾਰਤੀ ਜਾਸੂਸੀ ਏਜੰਟ ਨਾਲ ਮਿਲਵਰਤਣ ਕਰਨਾ ਸ਼ੁਰੂ ਕਰ ਦਿੱਤਾ। ਜਰਮਨ ਵਿੱਚ ਖੁਫੀਆ ਨਿਯਮਾਂ ਦੇ ਕਾਰਨ ਉਨ੍ਹਾਂ ਦੇ ਪੂਰੇ ਨਾਂ ਜਾਰੀ ਨਹੀਂ ਕੀਤੇ ਗਏ।

Be the first to comment

Leave a Reply