ਜਥੇਦਾਰਾਂ ਨੂੰ ਬਾਦਲਾਂ ਦੀ ਹਾਰ ਦਾ ਫ਼ਿਕਰ ਪਿਆ

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਬਾਦਲ ਪਰਿਵਾਰ ਉੱਤੇ ਜੱਥੇਦਾਰਾਂ ਨੂੰ ਸਿਆਸਤ ਲਈ ਵਰਤਣ ਦੇ ਲਗਾਤਾਰ ਦੋਸ਼ ਲੱਗਦੇ ਆ ਰਹੇ ਹਨ ਪਰ ਹੁਣ ਉਸ ਤੋਂ ਵੀ ਅੱਗੇ ਜਾ ਕੇ ਇੱਕ ਨੇੜਲੇ ਜਥੇਦਾਰ ਵੱਲੋਂ ਬਾਦਲਾਂ ਨੂੰ ਚੋਣ ਜਿੱਤਣ ਲਈ ਪੈਸਾ ਅਤੇ ਸ਼ਰਾਬ ਵੰਡਣ ਦੀ ਨਸੀਅਤ ਦੇਣ ਨਾਲ ਇੱਕ ਤਰਾਂ ਨਾਲ ਬਿੱਲੀ ਪੂਰੀ ਤਰ੍ਹਾਂ ਥੈਲੇ ਤੋਂ ਬਾਹਰ ਆ ਗਈ ਹੈ। ਸੁਖਬੀਰ ਬਾਦਲ ਦੇ ਨਿੱਜੀ ਸਟਾਫ ਅਤੇ ਇੱਕ ਜਥੇਦਾਰ ਵੱਲੋਂ ਪੈਸੇ ਦੇ ਲੈਣ ਦੇਣ ਅਤੇ ਵੋਟਾਂ ਲਈ ਸ਼ਰਾਬ ਵੰਡਣ ਲਈ ਵਿਚੋਲਗਿਰੀ ਕਰਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਇਸ ਵੀਡੀਓ ਨੇ ਦੀ ਭਲਮਾਣਸੀ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।ਜਥੇਦਾਰ ਨੇ ਆਪਣੇ ਲਿਖਤੀ ਸੁਨੇਹੇ ਵਿੱਚ ਉਸ ਉਮੀਦਵਾਰ ਦੀ ਤਰਫ਼ੋਂ ਦਿੱਤੀ ਧਮਕੀ ਦਾ ਜ਼ਿਕਰ ਵੀ ਕੀਤਾ ਹੈ ਜਿਸ ਵਿੱਚ ਹੋਰ 20 ਲੱਖ ਨਾ ਮਿਲਣ ਦੀ ਸੂਰਤ ਵਿੱਚ ਡੀਲ ਤੋੜ ਦੇਣ ਦਾ ਜ਼ਿਕਰ ਹੈ। ਤਖ਼ਤ ਦੇ ਜਥੇਦਾਰ ਨੇ ਸੁਖਬੀਰ ਬਾਦਲ ਦੇ ਨਿੱਜੀ ਸਟਾਫ ਨੂੰ ਇਹ ਵੀ ਕਿਹਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋਏ ਲੋਕਾਂ ਨੂੰ ਦਾਰੂ ਪਿਲਾਉਣ ਦਾ ਬੰਦੋਬਸਤ ਪੱਕਾ ਕੀਤਾ ਜਾਵੇ। ਇਸ ਦੇ ਜਵਾਬ ਵਿੱਚ ਨਿੱਜੀ ਸਟਾਫ ਨੇ ਇੱਕ ਠੇਕੇਦਾਰ ਦਾ ਨਾਂ ਲੈ ਕੇ ਉਸ ਨਾਲ ਸਿੱਧਾ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅਜਿਹੀਆਂ ਵਾਇਰਲ ਹੋ ਹੋ ਰਹੀਆਂ ਵੀਡੀਓਜ਼ ਦੇ ਬੋਗਸ ਹੋਣ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਨੇਤਾਵਾਂ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮਾਰਕੀਟ ਵਿਚ ਆ ਰਹੀਆਂ।

Be the first to comment

Leave a Reply