
ਜਲੰਧਰ : ਚੰਡੀਗੜ੍ਹ ਦੀ ਪਹਿਲੀ ਮਹਿਲਾ ਕੈਬ ਡਰਾਈਵਰ ਦੀ ਅਸਲੀਅਤ ਜਾਣ ਕੇ ਪੁਲਿਸ ਦੇ ਵੀ ਹੋਸ਼ ਉਡ ਗਏ। ਮਹਿਲਾ ਕੈਬ ਡਰਾਈਵਰ ਨਵਦੀਪ ਕੌਰ ਉਰਫ ਦੀਪ ਗੈਂਗਸਟਰ ਨਿਕਲੀ ਅਤੇ ਉਸ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਹ ਸੋਮਵਾਰ ਨੂੰ ਲੁਧਿਆਣਾ ਜੇਲ੍ਹ ਵਿਚ ਬੰਦ ਅਪਣੇ ਗੈਂਗਸਟਰ ਸਾਥੀ ਦੀਪਕ ਕੁਮਾਰ ਉਰਫ ਬਿੰਨੀ ਗੁੱਜਰ ਨੂੰ ਪੇਸ਼ੀ ‘ਤੇ ਲੈ ਜਾਣ ਦੌਰਾਨ ਪੁਲਿਸ ਹਿਰਾਸਤ ਵਿਚੋਂ ਛੁਡਵਾਉਣ ਆਈ ਸੀ।
ਪੰਜਾਬ ਦੇ ਫਿਰੋਜ਼ਪੁਰ ਦੇ ਪਿੰਡ ਤਲਵੰਡੀ ਭਾਈ ਦੀ ਨਵਦੀਪ ਦੇ ਨਾਲ ਉਸ ਦੇ ਸਾਥੀ ਵੀ ਫੜੇ ਗਏ ਹਨ। ਉਨ੍ਹਾਂ ਦੀ ਪਛਾਣ ਮੋਗਾ ਦੇ ਅਨਿਲ ਕੁਮਾਰ ਅਤੇ ਲਾਂਬੜਾ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਰੂਪ ਵਿਚ ਹੋਈ। ਪੁਲਿਸ ਨੇ ਨਵਦੀਪ ਅਤੇ ਉਸ ਦੇ ਸਾਥੀਆਂ ਨੂੰ ਚੰਡੀਗੜ੍ਹ ਵਿਚ ਪਿਸਤੌਲ ਦੀ ਨੋਕ ‘ਤੇ ਇਕ ਵਪਾਰੀ ਨੂੰ ਅਗਵਾ ਕਰਕੇ ਲੁੱਟੀ ਬਰੀਜ਼ਾ ਕਾਰ ਸਮੇਤ ਇਕ ਹੋਰ ਕਾਰ, ਇਕ ਪਿਸਟਲ ਅਤੇ ਇਕ ਰਿਵਾਲਵਰ ਵੀ ਬਰਾਮਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਤੋਂ 350 ਗਰਾਮ ਨਸ਼ੀਲਾ ਪਾਊਡਰ ਵੀ ਮਿਲਿਆ।
Leave a Reply
You must be logged in to post a comment.