ਚੌਕੀਦਾਰ ਨੇ ਹਿੰਦੁਸਤਾਨ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ : ਰਾਹੁਲ

ਅਜਮੇਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਬੇਰੁਜ਼ਗਾਰੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ 22 ਲੱਖ ਸਰਕਾਰੀ ਅਹੁਦੇ ਖ਼ਾਲੀ ਹਨ ਜਿਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਬਣਨ ਦੇ ਇਕ ਸਾਲ ਅੰਦਰ ਭਰਿਆ ਜਾਵੇਗਾ। ਉਨ੍ਹਾਂ ਕਿਹਾ, ‘ਮੋਦੀ ਜਿਥੇ ਵੀ ਜਾਂਦੇ ਹਨ, ਝੂਠ ਬੋਲਦੇ ਹਨ।’ ਰਾਜਸਥਾਨ ਦੇ ਇਕ ਦਿਨਾ ਦੌਰੇ ‘ਤੇ ਆਏ ਰਾਹੁਲ ਇਥੇ ਚੋਣ ਸਭਾ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ, ‘ਅੱਜ ਹਿੰਦੁਸਤਾਨ ਵਿਚ 45 ਸਾਲਾਂ ਵਿਚ ਸੱਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ ਪਰ 22 ਲੱਖ ਸਰਕਾਰੀ ਨੌਕਰੀਆਂ ਖ਼ਾਲੀ ਹਨ। ਮੈਂ ਤੁਹਾਨੂੰ ਇਸ ਮੰਚ ਤੋਂ ਗਾਰੰਟੀ ਦਿੰਦਾ ਹਾਂ ਕਿ ਇਕ ਸਾਲ ਅੰਦਰ ਕਾਂਗਰਸ ਪਾਰਟੀ ਉਨ੍ਹਾਂ ਆਸਾਮੀਆਂ ਨੂੰ ਭਰ ਦੇਵੇਗੀ ਅਤੇ ਤੁਹਾਡੇ ਹਵਾਲੇ ਕਰ ਦੇਵੇਗੀ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ, ਇਥੇ ਭੀੜ ਵਿਚ ਕੋਈ ਹੈ ਜਿਸ ਨੂੰ ਮੋਦੀ ਨੇ ਰੁਜ਼ਗਾਰ ਦਿਤਾ ਹੋਵੇ। ਉਨ੍ਹਾਂ ਕਿਹਾ ਕਿ ਚੌਕੀਦਾਰ ਨੇ ਹਿੰਦੁਸਤਾਨ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ।

Be the first to comment

Leave a Reply