ਚੇਅਰਮੈਨ ਭੁਪਿੰਦਰ ਸਿੰਘ ਕੁਲਾਰ ਦਾ ਕੈਨੇਡਾ ਪੁੱਜਣ ਉਤੇ ਯੂਥ ਅਕਾਲੀ ਦਲ ਵੱਲੋਂ ਨਿੱਘਾ ਸਵਾਗਤ

ਬਰੈਪਟਨ, – ਲੁਧਿਆਣਾ ਮਿਲਕਫੈਡ ਦੇ ਚੇਅਰਮੈਨ ਭੁਪਿੰਦਰ ਸਿੰਘ ਕੁਲਾਰ ਦਾ ਟੋਰਾਂਟੋ ਪੁੱਜਣ ਉਤੇ ਕੈਨੇਡਾ ਈਸਟ ਤੋਂ ਯੂਥ ਅਕਾਲੀ ਦਲ ਦੀ ਇਕਾਈ ਵਲੋਂ ਨਿੱਘਾ ਸਨਮਾਨ ਕੀਤਾ ਗਿਆ। ਸ਼ਰਧਾ ਤੇ ਭਾਵਪੂਰਤ ਰੱਖੇ ਸਮਾਗਮ ਦੌਰਾਨ  ਭੁਪਿੰਦਰ ਸਿੰਘ ਕੁਲਾਰ ਤੇ ਉਨ੍ਹਾਂ ਨਾਲ ਪੁੱਜੇ ਚੇਅਰਮੈਨ ਲਖਵੀਰ ਸਿੰਘ ਸਰਪੰਚ, ਬਲਬੀਰ ਸਿੰਘ ਸ਼ੇਖੁਪੁਰਾ, ਸਰਪੰਚ ਕੁਲਵਿੰਦਰ ਸਿੰਘ ਇਆਲੀ ਤੇ ਸਰਪੰਚ ਮਤਵਾਲ ਸਿੰਘ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਉਤੇ ਗੱਲਾਂਬਾਤਾਂ ਕੀਤੀਆ। ਉਨ੍ਹਾਂ ਲੁਧਿਆਣਾ ਹਲਕੇ ਵਿਚ ਮਨਪ੍ਰੀਤ ਸਿੰਘ ਇਆਲੀ ਤੇ ਹੋਰ ਅਕਾਲੀ ਆਗੂਆਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਯੂਥ ਅਕਾਲੀ ਦਲ ਦੇ ਆਗੂ ਗੋਲੂ ਇਆਲੀ, ਜਸਵੀਰ ਢੱਟ, ਰਾਜ ਚੌਹਾਨ, ਪੱਪੂ ਗਿੱਲ ਤੇ ਹੋਰ ਮੈਬਰਾਂ ਨੇ ਚੇਅਰਮੈਨ ਸਾਹਿਬ ਤੇ ਵੱਖਵੱਖ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੀ ਖੁਸ਼ਹਾਲੀ ਲਈ ਡਟ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ। ਬੀਤੇ ਸਮੇ ਤੋਂ ਯੂਥ ਅਕਾਲੀ ਦਲ ਦੀ ਕੈਨੇਡਾ ਇਕਾਈ  ਨੇ ਆਪਣੀਆਂ ਸਰਗਮੀਆਂ ਤੇਜ਼ ਕੀਤੀਆਂ ਹੋਈਆਂ ਹਨ ਤੇ ਪੰਜਾਬ ਦੇ ਪਿੰਡਾਂ ਦੀ ਭਲਾਈ ਬਾਰੇ ਉਹ ਅਕਸਰ ਆਏ ਲੀਡਰਾਂ ਨਾਲ ਗੱਲਬਾਤ ਕਰਦੇ ਰਹੇ ਹਨ। ਹਲਕਾ ਦਾਖਾ ਤੇ ਆਸਪਾਸ ਦੇ ਇਲਾਕਿਆਂ ਵਿਚ ਨਸ਼ੇ ਨੂੰ ਪਈ ਠੱਲ ਲਈ ਵੀ ਯੂਥ ਅਕਾਲੀ ਦਲ ਨੇ ਅਕਾਲੀ ਵਰਕਰਾਂ ਦਾ ਧੰਨਵਾਦ ਵੀ ਕੀਤਾ।ਚੇਅਰਮੈਨ ਭੁਪਿੰਦਰ ਸਿੰਘ ਸਾਰੇ ਕੈਨੇਡਾ ਵਿੱਚ ੳਕਾਲੀ ਵਰਕਰਾਂ ਨਾਲ ਮੀਟਿੰਗਾ ਕਰਨਗੇ ਅਤੇ ਪੰਜਾਬ ਦੀ ਸਥਿਤੀ ਵਾਰੇ ਉਨਾ ਨਾਲ ਵਿਚਾਰ ਵਟਾਂਦਰਾ ਕਰਨਗੇ।

Be the first to comment

Leave a Reply