ਚੀਨ ਨੇ ਕਿਹਾ, ‘ਦਲਾਈ ਲਾਮਾ ਦੇ ਉਤਰਾਧਿਕਾਰੀ ਲਈ ਉਸ ਦੀ ਮਨਜ਼ੂਰੀ ਲਾਜ਼ਮੀ’

ਰੇਡੀਓ ਫ੍ਰੀ ਏਸ਼ੀਆ ਨੇ ਬ੍ਰਾਓਨਬੈਕ ਦੇ ਹਵਾਲੇ ਤੋਂ ਆਖਿਆ ਕਿ ਦਲਾਈ ਲਾਮਾ (84) ਦੇ ਉਤਰਾਧਿਕਾਰੀ ਦੀ ਚੋਣ ਕਰਨ ਦੀ ਭੂਮਿਕਾ ਤਿੱਬਤੀ ਬੌਧ ਵਿਵਸਥਾ, ਦਲਾਈ ਲਾਮਾ ਅਤੇ ਹੋਰ ਤਿੱਬਤੀ ਨੇਤਾਵਾਂ ਨੂੰ ਨਿਭਾਉਣਾ ਹੈ। ਇਹ ਕਿਸੇ ਹੋਰ ਨਾਲ ਸਬੰਧਿਤ ਨਹੀਂ ਹਨ, ਨਾ ਤਾਂ ਕੋਈ ਸਰਕਾਰ ਨਾਲ ਅਤੇ ਨਾ ਹੀ ਕਿਸੇ ਸੰਸਥਾ ਜਾਂ ਸੰਸਥਾਨ ਨਾਲ। ਬ੍ਰਾਓਨਬੈਕ ਨੇ ਧਰਮਸ਼ਾਲਾ ‘ਚ ਇਕ ਸੰਮੇਲਨ ‘ਚ ਇਹ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ਦਲਾਈ 1959 ‘ਚ ਚੀਨੀ ਸ਼ਾਸਨ ਖਿਲਾਫ ਤਿੱਬਤੀ ਬਗਾਵਤ ਤੋਂ ਬਾਅਦ ਭਾਰਤ ਆ ਗਏ ਸਨ। ਉਨ੍ਹਾਂ ਦੀ ਸਿਹਤ ਨਾਲ ਜੁੜੀਆਂ ਚਿੰਤਾਵਾਂ ਨੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਸੰਭਾਵਿਤ ਉਤਰਾਧਿਕਾਰੀ ਨੂੰ ਲੈ ਕੇ ਅਨਿਸ਼ਚਿਤਤਾਵਾਂ ਫਿਰ ਤੋਂ ਪੈਦਾ ਕਰ ਦਿੱਤੀਆਂ ਹਨ। ਚੀਨ ਨੇ ਉਨ੍ਹਾਂ ਦੇ ਉਤਰਾਧਿਕਾਰੀ ਦੀ ਚੋਣ ‘ਤੇ ਆਪਣਾ ਕੰਟਰੋਲ ਹੋਣ ਦਾ ਦਾਅਵਾ ਕਰਦੇ ਹੋਏ ਆਖਿਆ ਕਿ ਦਲਾਈ ਦੇ ਉਤਰਾਧਿਕਾਰੀ ਨੂੰ ਉਸ ਦੀ ਮਨਜ਼ੂਰੀ ਲੈਣੀ ਹੋਵੇਗੀ।

Be the first to comment

Leave a Reply