ਚੀਨ ਦੇ ਵੱਧ ਰਹੇ ਪ੍ਰਭਾਵ ਵਿਰੁੱਧ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ ਖੋਲ੍ਹਿਆ ਮੋਰਚਾ

ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ ਸੋਮਵਾਰ ਨੂੰ ਕਿਹਾ ਕਿ ਉਸਨੂੰ ਚਿੰਤਾ ਹੈ ਕਿ ਦੂਜੇ ਦੇਸ਼ ਇੰਟਰਨੈਟ ਨੂੰ ਨਿਯਮਤ ਕਰਨ ਲਈ ਚੀਨ ਦੇ ਨਜ਼ਰੀਏ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ੁਕਰਬਰਗ ਨੇ ਇਕ ਵੀਡੀਓ ਮੀਟਿੰਗ ਦੌਰਾਨ ਯੂਰਪੀਅਨ ਯੂਨੀਅਨ ਇੰਡਸਟਰੀ ਕਮਿਸ਼ਨਰ ਥੀਰੀ ਬ੍ਰੇਨ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਇਸ ਬਾਰੇ ਬਹੁਤ ਦੁਖੀ ਹਾਂ, ਮੈਨੂੰ ਲਗਦਾ ਹੈ ਕਿ ਚੀਨ ਜਿਹੇ ਦੇਸ਼ਾਂ ਤੋਂ ਇਕ ਮਾਡਲ ਸਾਹਮਣੇ ਆ ਰਿਹਾ ਹੈ। ਇਹ ਮਾਡਲ ਪੱਛਮੀ ਦੇਸ਼ਾਂ ਦੀਆਂ ਕਦਰਾਂ ਕੀਮਤਾਂ ਨਾਲੋਂ ਬਹੁਤ ਵੱਖਰਾ ਹੈ ਜੋ ਚੀਨ ਨਾਲੋਂ ਵੱਧ ਜਮਹੂਰੀ ਹਨ।” ਉਨ੍ਹਾਂ ਕਿਹਾ ਕਿ ਹੁਣ ਇਹ ਪੱਛਮੀ ਮੁਲਕਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਡੇਟਾ ਗੋਪਨੀਯਤਾ ਦੇ ਸੰਬੰਧ ਵਿੱਚ ਇੱਕ ਸਪਸ਼ਟ ਢਾਂਚਾ ਤਿਆਰ ਕਰਨ। ਇਸ ਨੂੰ ਵਿਕਸਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

Be the first to comment

Leave a Reply