ਚੀਨ ਤੋਂ ਬਾਅਦ ਭਾਰਤ ਦੇ ਬੱਚੇ ਸਭ ਤੋਂ ਮੋਟੇ

ਦਿੱਲੀ ਦੇ 23.1 ਫੀਸਦੀ ਬੱਚੇ ਮੋਟਾਪੇ ਨਾਲ ਪੀੜਤ

ਆਈ. ਸੀ. ਐੱਮ. ਆਰ. ਦੇ ਅਧਿਐਨ ਮੁਤਾਬਕ ਤੇਲੰਗਾਨਾ ‘ਚ ਪ੍ਰਤੀ 100 ਬੱਚਿਆਂ ’ਚ 23.2 ਬੱਚੇ, ਦਿੱਲੀ ’ਚ 23.1 ਬੱਚੇ, ਗੋਆ ’ਚ 22.3, ਰਾਜਸਥਾਨ ’ਚ 10, ਛੱਤੀਸਗੜ੍ਹ ’ਚ 9.9, ਝਾਰਖੰਡ ’ਚ 8.6, ਮੱਧ ਪ੍ਰਦੇਸ਼ ’ਚ 8.2, ਬਿਹਾਰ ’ਚ 6.8, ਹਿਮਾਚਲ ਪ੍ਰਦੇਸ਼ ’ਚ 18.5, ਪੰਜਾਬ ‘ਚ 12.1, ਹਰਿਆਣਾ ’ਚ 14.4, ਗੁਜਰਾਤ ‘ਚ 13.1 ਅਤੇ ਮਹਾਰਾਸ਼ਟਰ ’ਚ 14.9 ਫੀਸਦੀ ਬੱਚੇ ਮੋਟਾਪੇ ਨਾਲ ਪੀੜਤ ਹਨ।

ਨਿੱਜੀ ਸਕੂਲਾਂ ‘ਚ 30 ਫੀਸਦੀ ਬੱਚਿਆਂ ਦਾ ਭਾਰ ਵੱਧ

ਦਿੱਲੀ ਦੇ ਨਿੱਜੀ ਸਕੂਲਾਂ ‘ਚ 1,000 ਤੋਂ ਵੱਧ ਬੱਚਿਆਂ ‘ਤੇ ਹੋਏ ਸਰਵੇ ਮੁਤਾਬਕ 30 ਫੀਸਦੀ ਬੱਚਿਆਂ ਦਾ ਭਾਰ ਵੱਧ ਹੈ। ਸਰਗੰਗਾਰਾਮ ਹਸਪਤਾਲ ਦੇ ਸਰਵੇ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਹਸਪਤਾਲ ਦੇ ਡਾਕਟਰ ਵਿਵੇਕ ਬਿੰਦਲ ਨੇ ਦੱਸਿਆ ਕਿ ਬਚਪਨ ‘ਚ ਹੀ ਮੋਟਾਪੇ ਦਾ ਸ਼ਿਕਾਰ ਹੋਣ ’ਤੇ ਭਵਿੱਖ ‘ਚ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਸ਼ੂਗਰ, ਦਿਲ ਦੇ ਰੋਗ, ਕੈਂਸਰ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਬੇਵਕਤ ਮੌਤ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਭਾਰਤ ‘ਚ ਦਫਤਰ ਜਾਣ ਵਾਲੇ 63 ਫੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਹਨ।

ਹਰ ਸਾਲ ਭਾਰਤ ’ਚ 52 ਲੱਖ ਲੋਕਾਂ ਦੀ ਹੁੰਦੀ ਹੈ ਬੇਵਕਤੀ ਮੌਤ

ਪ੍ਰੋਫੈਸਰ ਨਵਲ ਵਿਕਰਮ (ਐਮਸ) ਨੇ ਕਿਹਾ ਕਿ ਮੋਟਾਪੇ ਦਾ ਸਿੱਧਾ ਅਸਰ ਦਿਲ ’ਤੇ ਹੁੰਦਾ ਹੈ। ਨਾੜਾਂ ’ਚ ਖੂਨ ਦੇ ਥੱਕੇ ਜੰਮਣ, ਬਲੱਡ ਪ੍ਰੈਸ਼ਰ, ਸ਼ੂਗਰ ਦੇ ਰੂਪ ’ਚ ਦਿਖਦਾ ਹੈ। ਮੋਟਾਪਾ ਦਿਲ ਦੀਆਂ ਬੀਮਾਰੀਆਂ ਕਾਰਣ ਹੋਣ ਵਾਲੀ ਮੌਤ ਦਾ ਸਭ ਤੋਂ ਵੱਡਾ ਕਾਰਣ ਬਣ ਸਕਦਾ ਹੈ। ਇਸ ਨਾਲ ਭਾਰਤ ‘ਚ ਹਰ ਸਾਲ 52 ਲੱਖ ਲੋਕਾਂ ਦੀ ਮੌਤ ਬੇਵਕਤ ਹੋ ਜਾਂਦੀ ਹੈ।

ਭਾਰਤ ‘ਚ 2.75 ਕਰੋੜ ਬੱਚੇ ਮੋਟੇ

ਵਰਲਡ ਓਬੇਸਿਟੀ ਫੈੱਡਰੇਸ਼ਨ ਦੇ ਵੈਸ਼ਵਿਕ ਸਰਵੇ ਦੇ ਮੁਤਾਬਕ ਦੁਨੀਆ ਦੇ ਲਗਭਗ 15 ਕਰੋੜ ਬੱਚੇ ਮੋਟਾਪੇ ਨਾਲ ਪੀੜਤ ਹਨ। ਅਗਲੇ 10 ਸਾਲਾਂ ਤਕ ਇਹ ਗਿਣਤੀ 25 ਕਰੋੜ ਤਕ ਪਹੁੰਚ ਜਾਏਗੀ। ਸੰਗਠਨ ਦੀ ਚਾਈਲਡਹੁੱਡ ਓਬੇਸਿਟੀ ਰਿਪੋਰਟ ਮੁਤਾਬਕ 5 ਤੋਂ 19 ਸਾਲ ਦੇ ਉਮਰ ਵਰਗ ‘ਚ ਚੀਨ ਦੇ 6.19 ਕਰੋੜ ਅਤੇ ਭਾਰਤ ਦੇ 2.75 ਕਰੋੜ ਬੱਚੇ ਇਸ ਦੀ ਗ੍ਰਿਫਤ ‘ਚ ਹਨ। ਬੱਚਿਆਂ ’ਚ ਮੋਟਾਪੇ ਦਾ ਬੋਝ ਝੱਲਣ ਵਾਲੇ ਵੱਡੇ ਦੇਸ਼ਾਂ ‘ਚ ਬ੍ਰਾਜ਼ੀਲ, ਮੈਕਸੀਕੋ, ਨਾਈਜੀਰੀਆ, ਪਾਕਿਸਤਾਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਇਹ ਹਨ ਮੁੱਖ ਕਾਰਣ

ਕਸਰਤ ਦੀ ਸਰਗਰਮੀ ਦੀ ਕਮੀ।

ਫਾਸਟਫੂਡ ਦੀ ਵਧਦੀ ਆਦਤ।

ਮੋਬਾਇਲ-ਟੀ.ਵੀ. ਨੂੰ ਜ਼ਿਆਦਾ ਸਮਾਂ ਦੇਣਾ।

ਜ਼ਿਆਦਾ ਸਮੇਂ ਤੱਕ ਵਾਹਨ ’ਚ ਯਾਤਰਾ ਕਰਨਾ।

Be the first to comment

Leave a Reply