ਚੀਨ ਤੋਂ ਡਰੀ ਦੁਨੀਆ, ਅਮਰੀਕਾ ਦਾ ਖਦਸ਼ਾ, ਜੇ ਉਸ ਨੂੰ ਨਾ ਬਦਲਿਆ ਤਾਂ ਉਹ ਸਾਨੂੰ ਬਦਲ ਦੇਵੇਗਾ

ਵਾਸ਼ਿੰਗਟਨਚੀਨ ਦੇ ਹਮਲਾਵਰ ਰੁਖ ਤੋਂ ਦੁਨੀਆ ਡਰੀ ਹੋਈ ਹੈ। ਮਹਾਂਸ਼ਕਤੀ ਅਮਰੀਕਾ ਦਾ ਖਦਸ਼ਾ ਹੈ ਜੇ ਚੀਨ ਨੂੰ ਨਾ ਬਦਲਿਆ ਤਾਂ ਉਹ ਸਾਨੂੰ ਬਦਲ ਦੇਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਮਿਊਨਿਸਟ ਸ਼ਾਸਿਤ ਚੀਨ ਨੂੰ ਵਿਸ਼ਵ ਲਈ ਖ਼ਤਰਾ ਦੱਸਿਆ ਸੀ। ਦੋਵੇਂ ਦੇਸ਼ ਨਵੇਂ ਸ਼ੀਤ ਯੁੱਧ ਵੱਲ ਵਧ ਰਹੇ ਹਨ।
ਅਮਰੀਕਾ ਦੀ ਨਿਕਸਨ ਲਾਇਬ੍ਰੇਰੀ ਵਿੱਚ ਭਾਸ਼ਣ ਦੌਰਾਨ ਪੋਂਪੀਓ ਨੇ ਕਿਹਾ, “ਅਸੀਂ ਚੀਨ ਨਾਲ ਨਜਿੱਠਣ ਲਈ ਆਪਣੇ ਸਹਿਯੋਗੀ ਦੇਸ਼ਾਂ ਨਾਲ ਤਰੀਕਿਆਂ ਦੀ ਭਾਲ ਕਰ ਰਹੇ ਹਾਂ। ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਤੇ ਮਿਸ਼ਨ ਹੈ। ਚੀਨ ਸਾਡੇ ਲੋਕਾਂ ਦੀ ਤੰਦਰੁਸਤੀ ਤੇ ਸੁਤੰਤਰਤਾ ਲਈ ਖ਼ਤਰਾ ਬਣ ਰਿਹਾ ਹੈ। 1970 ਦੇ ਆਸਪਾਸ ਹੀ ਸਾਡੇ ਨੇਤਾਵਾਂ ਨੂੰ ਪਤਾ ਲੱਗ ਗਿਆ ਕਿ ਕਮਿਊਨਿਸਟ ਸ਼ਾਸਨ ਕਿਧਰ ਜਾ ਰਿਹਾ ਹੈ।

Be the first to comment

Leave a Reply