ਚੀਨ-ਤਾਈਵਾਨ ਵਿਚਕਾਰ ਯੁੱਧ ਦੇ ਹਾਲਾਤ ਬਣੇ

ਤਾਈਪੇ:ਚੀਨ ਅਤੇ ਤਾਈਵਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿਚਕਾਰ ਹੁਣ ਦੋਹਾਂ ਦੇਸ਼ਾਂ ਨੇ 200 ਤੋਂ ਵੱਧ ਉਡਾਨਾਂ ਰੱਦ ਕਰ ਦਿਤੀਆਂ ਹਨ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਚੀਨ ‘ਚ ਤਾਈਵਾਨ ਦੇ ਲਗਭਗ 2,00,000 ਨਾਗਰਿਕ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਇਹ ਨਾਗਰਿਕ ਫ਼ਰਵਰੀ ਵਿਚ ਲੂਨਰ-ਨਿਊ ਯੀਅਰ ਮਨਾਉਣ ਲਈ ਘਰ ਜਾਣਾ ਚਾਹੁੰਦੇ ਹਨ ਪਰ ਹੁਣ ਉਹ ਇਥੇ ਫਸੇ ਹੋਏ ਹਨ। ਮੰਗਲਵਾਰ ਨੂੰ ਚੀਨੀ ਕੈਰੀਅਰਸ ਨੇ ਚਾਈਨਾ ਈਸਟਰਨ ਏਅਰਲਾਈਨਜ਼ (ਸੀ.ਈ.ਏ.) ਅਤੇ ਝਿਆਮੇਨ ਏਅਰਲਾਈਨਜ਼ ਨੇ ਅਪਣੀਆਂ 176 ਉਡਾਨਾਂ ਰੱਦ ਕਰ ਦਿਤੀਆਂ। ਹਵਾਈ ਮਾਰਗ ਵਿਵਾਦ ਨੂੰ ਲੈ ਕੇ ਤਾਈਵਾਨ ਅਤੇ ਚੀਨ ਵਿਚਕਾਰ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ।
ਚੀਨ ਨੇ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਅਪਣੇ ਤਿੰਨ ਨਵੇਂ ਹਵਾਈ ਖੇਤਰ ਰੂਟ ਖੋਲ੍ਹੇ ਹਨ, ਜੋ ਤਾਈਵਾਨ ਦੇ ਬਿਲਕੁਲ ਨੇੜੇ ਹਨ। ਚੀਨ ਨੇ ਅਪਣੇ ਇਸ ਨਵੇਂ ਰੂਟ ਤੇ ਏਅਰਕ੍ਰਾਫਟ ਡਰਿੱਲ ਵੀ ਕੀਤੀ ਸੀ, ਜਿਸ ਸਬੰਧੀ ਤਾਈਵਾਨ ਨੇ ਇਤਰਾਜ ਜ਼ਾਹਰ ਕਰਦੇ ਹੋਏ ਬੀਜਿੰਗ ਸਰਕਾਰ ਨੂੰ ਪੱਤਰ ਵੀ ਲਿਖਿਆ ਸੀ। ਤਾਈਵਾਨ ਦਾ ਦੋਸ਼ ਹੈ ਕਿ ਇਸ ਤਰ੍ਹਾਂ ਦੇ ਫ਼ੈਸਲੇ ਲੈਣ ਤੋਂ ਪਹਿਲਾਂ ਚੀਨ ਨੇ ਇਕ ਵਾਰੀ ਚਰਚਾ ਤਕ ਨਹੀਂ ਕੀਤੀ। ਤਾਈਵਾਨ ਨੇ ਚੀਨ ਦੇ ਇਨ੍ਹਾਂ ਨਵੇਂ ਰੂਟਾਂ ਨੂੰ ਅਪਣੀ ਪ੍ਰਭੂਸੱਤਾ ਅਤੇ ਸੁਰਖਿਆ ਲਈ ਖ਼ਤਰਾ ਦਸਿਆ ਹੈ।ਨਵੇਂ ਹਵਾਈ ਮਾਰਗ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਗਤੀਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿਚਕਾਰ ਮੰਗਲਵਾਰ ਨੂੰ ਤਾਈਵਾਨ ਫ਼ੌਜ ਨੇ ਫ਼ੌਜੀ ਅਭਿਆਸ ਕੀਤਾ। ਇਕ ਸਮਾਚਾਰ ਏਜੰਸੀ ਮੁਤਾਬਕ ਦੇਸ਼ ਦੇ ਪੂਰਬੀ ਬੰਦਰਗਾਹ ਹੂਲੀਆਨ ‘ਤੇ ਯੁੱਧ ਜਿਹੇ ਹਾਲਾਤ ਬਣਾਏ ਗਏ ਹਨ।

Be the first to comment

Leave a Reply