ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ

ਜਲੰਧਰ- ਆਮ ਵਿਚ ਤਾਂ ਤੁਸੀਂ ਕਹਾਵਤ ਸੁਣੀ ਹੋਵੇਗੀ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਇਹ ਕਹਾਵਤ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਆਗੂ ਹੰਸ ਰਾਜ ਹੰਸ ‘ਤੇ ਬਿਲਕੁਲ ਫਿਟ ਬੈਠਦੀ ਹੈ। ਅਜਿਹਾ ਇਸ ਲਈ ਕਿਉਂਕਿ ਹੰਸ ਰਾਜ ਹੰਸ ‘ਤੇ ਉਨ੍ਹਾਂ ਦੇ ਆਪਣੇ ਜੱਦੀ ਹਲਕੇ ਜਲੰਧਰ ਦੇ ਵੋਟਰਾਂ ਨੇ ਤਾਂ ਬਹੁਤਾ ਭਰੋਸਾ ਨਹੀਂ ਵਿਖਾਇਆ ਸੀ ਪਰ ਲੋਕ ਸਭਾ ਚੋਣਾਂ 2019 ਵਿਚ ਉੱਤਰ ਪੱਛਮੀ ਦਿੱਲੀ ਸੀਟ ’ਤੇ ਮੈਦਾਨ ’ਚ ਉਤਰੇ ਮੰਨੇ-ਪ੍ਰਮੰਨੇ ਸੂਫੀ ਗਾਇਕ ਹੰਸ ਰਾਸ ਹੰਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਗਨ ਸਿੰਘ ਨੂੰ ਭਾਰੀ ਵੋਟਾਂ ਨਾਲ ਹਰਾ ਦਿੱਤਾ। ਹੰਸ ਨੇ ਪੰਜਾਬ ਤੋਂ ਆ ਕੇ ਦਿੱਲੀ ’ਚ ਝੰਡਾ ਲਹਿਰਾ ਦਿੱਤਾ। ਹੰਸ ਰਾਜ ਹੰਸ ਨੂੰ 8,47,737 ਵੋਟਾਂ ਮਿਲੀਆਂ। ਇਨ੍ਹਾਂ ਦਾ ਵੋਟ ਫੀਸਦੀ 60.47 ਰਿਹਾ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਗਨ ਸਿੰਘ ਨੂੰ 2,94,667 ਵੋਟਾਂ ਮਿਲੀਆਂ। ਇਨ੍ਹਾਂ ਦਾ ਵੋਟ ਫੀਸਦੀ 21.02 ਫੀਸਦੀ ਤੇ ਕਾਂਗਰਸ ਦੇ ਉਮੀਦਵਾਰ ਰਾਜੇਸ਼ ਲਿਲੋਠੀਆ ਤੀਜੇ ਸਥਾਨ ’ਤੇ ਰਹੇ।

Be the first to comment

Leave a Reply