
ਰੇਪ, ਬਲਾਤਕਾਰ ਸਾਡੀ ਸੋਸਾਇਟੀ ਦਾ ਅਜਿਹਾ ਘਿਨੌਣਾ ਰੂਪ ਹੈ ਜੋ ਕਾਫੀ ਸਮੇਂ ਤੋਂ ਸਮਾਜ ਨੂੰ ਗੰਦਾ ਕਰ ਰਿਹਾ ਹੈ। ਜਨਵਰੀ ਵਿੱਚ ਜੰਮੂ ਦੇ ਇਕ ਪਿੰਡ ਦੀ 8 ਸਾਲਾਂ ਦੀ ਬੱਚੀ ਨਾਲ ਗੈਂਗਰੇਪ ਦੀ ਸ਼ਰਮਨਾਕ ਘਟਨਾ ਹੋਈ ਸੀ, ਜਿਸ ਦਾ ਖੁਲਾਸਾ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਗੈਂਗਰੇਪ ਕਰਨ ਤੋਂ ਬਾਅਦ ਬਲਾਤਕਾਰ ਤੋਂ ਬਾਅਦ ਬੱਚੀ ਨੂੰ ਮਾਰ ਦਿੱਤਾ ਗਿਆ ਸੀ। ਇਸ ਹਾਦਸੇ ਨੇ ਇਕ ਬਾਰ ਫਿਰ 2012 ‘ਚ ਹੋਏ ਨਿਰਭਿਆ ਕੇਸ ਦਾ ਦਰਦ ਤਾਜ਼ਾ ਕਰ ਦਿੱਤਾ।
ਇਸ ਕੇਸ ‘ਚ ਅਸੀਫਾ ਨੂੰ ਇਨਸਾਫ ਦਿਵਾਉਣ ਲਈ ਸਿਰਫ ਆਮ ਲੋਕ ਹੀ ਨਹੀਂ ਬਾਲੀਵੁੱਡ ਤੇ ਪਾਲੀਵੁੱਡ ਦੇ ਸਟਾਰ ਵੀ ਹੁਣ ਇਕਜੁੱਟ ਹੋ ਗਏ ਨੇ।
ਸਾਰੇ ਸੈਲੀਬ੍ਰਿਟੀਜ਼ #JusticeForAsifa ਲਿਖ ਕੇ ਅਸੀਫਾ ਲਈ ਇੰਸਾਫ ਦੀ ਮੰਗ ਕਰ ਰਹੇ ਨੇ। ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਨੂੰ ਲੈ ਕੇ ਕਾਫੀ ਹੜਕੰਪ ਮਚਿਆ ਹੋਇਆ ਹੈ।
Leave a Reply
You must be logged in to post a comment.