ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵੱਲੋਂ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਦੀਪਿਕਾ ਰਾਜਾਵਤ ਦਾ ਸਨਮਾਨ

ਸਰੀ:-ਅਖੌਤੀ ਲੋਕਤੰਤਰ ਭਾਰਤ( ਕਠੂਆ) ਦੇ ਹਿੰਦੂ ਮੰਦਰ ਵਿੱਚ ਪੁਜਾਰੀ ਦਰਿੰਦਿਆਂ ਵੱਲੋਂ ਕੋਹ ਕੋਹ ਕੇ ਗੈਂਗਰੇਪ ਦਾ ਸ਼ਿਕਾਰ ਹੋਈ ਮਾਸੂਮ ਬੱਚੀ ਆਸ਼ੀਫਾ ਲਈ ਕਾਨੂੰਨੀ ਲੜਾਈ ਲੜਨ ਵਾਲੀ ਪਰਸਿੱਧ ਵਕੀਲ ਦੀਪਿਕਾ ਸਿੰਘ ਰਾਜਾਵਤ ਕੈਨੇਡਾ ਆਏ ਹੋਏ ਹਨ।ਗੁਰੂ ਨਾਨਕ ਗੁਰਦੁਆਰਾ ਸਰੀ ਡੈਲਟਾ ਵਿਖੇ ਉਹ ਵਿਸ਼ੇਸ਼ ਤੌਰ ਤੇ ਪੰਹੁਚੇ। ਉਨਾ ਨੇ ਹਿੰਦੂਤਵੀ ਤਾਕਤਾਂ ਵੱਲੋਂ ਕੀਤੇ ਜਾਂਦੇ ਜਬਰ ਅਤੇ ਧੱਕੇਸ਼ਾਹੀਆਂ ਦੇ ਖਿਲਾਫ਼ ਜੋ ਉਨਾਂ ਨੇ ਕੰਮ ਕੀਤੇ ਹਨ ਉਸਤੇ ਰੌਸਨੀ ਪਾਈ ਅਤੇ ਉਨਾਂ ਨੇ ਆਪਣੇ ਭਾਸ਼ਣ ਵਿੱਚ ਦੱਸਿਆਂ ਕਿ ਕਿਵੇਂ ਉਹ ਮਾਸੂਮ ਬੱਚੀ ਆਸ਼ੀਫਾ ਬਾਨੋ ਦੇ ਕੇਸ ਦੀ ਲੜਾਈ ਅਦਾਲਤ ਵਿੱਚ ਲੜ ਰਹੀ ਹੈ ਅਤੇ ਇਸ ਦੌਰਾਨ ਕਿਵੇਂ ਹਿੰਦੂਤਵੀ ਤਾਕਤਾਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਗਾਲੀ ਗਲੋਚ ਅਤੇ ਗੈਂਗਰੇਪ ਦੀਆਂ ਧਮਕੀਆਂ ਸੁਣਨੀਆਂ ਪਈਆਂ।ਉਨ੍ਹਾਂ ਨੇ ਦੱਸਿਆ ਕਿ ਕਿਸ ਤਰਾਂ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ ਅਤੇ ਜਿੱਥੇ ਘੱਟ ਗਿਣਤੀ ਦੀਆਂ ਔਰਤਾਂ ਹੀ ਨਹੀਂ ਆਮ ਔਰਤ ਵੀ ਸੁਰੱਖਿਅਤ ਨਹੀਂ ਹਨ।ਦੀਪਿਕਾ ਸਿੰਘ ਰਾਜਾਵਤ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਭਾਵੇਂ ਮੈਂ ਬ੍ਰਾਹਮਣ ਹਿੰਦੂ ਪ੍ਰੀਵਾਰ ਨਾਲ ਸਬੰਧਿਤ ਹਾਂ ਪਰ ਆਮ ਮਨੁੱਖਤਾ ਲਈ ਖੜ ੇਹੋਣਾ ਮੈਂ ਸਿੱਖ ਧਰਮ ਵਿੱਚੋਂ ਗ੍ਰਹਿਣ ਕੀਤਾ ਹੈ ।
ਗੁਰੂ ਨਾਨਕ ਸਾਹਿਬ ਵੱਲੋਂ ‘ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ’ ਅਤੇ ਮਾਤਾ ਗੁਜਰੀ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਉਪਕਾਰ ਲਈ ਤੋਰਨਾ ਅਤੇ ਹੋਰ ਸਿੱਖ ਮਾਤਾਵਾਂ ਵੱਲੋਂ ਕੀਤੇ ਮਨੁੱਖਤਾ ਲਈ ਕਾਰਜਾਂ ਨੂੰ ਬਹੁਤ ਭਾਵਪੂਰਤ ਤਰੀਕੇ ਨਾਲ ਸਰਾਹਿਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਨਾਲ ਤੋਂ ਸਿੱਖਿਆ ਲੈ ਕਰਕੇ ਮਨੁੁੱਖਤਾ ਦੇ ਕਾਰਜ ਕਰਨ। ਜਦੋਂ ਦੀਪਿਕਾ ਸਿੰਘ ਰਾਜਾਵਤ ਇਹ ਭਾਵ ਪੂਰਤ ਤਕਰੀਰ ਕਰ ਰਹੇ ਸਨ ਉਦੋਂ ਆਮ ਸੰਗਤ ਦੀਆਂ ਅੱਖਾਂ ਨਮ ਸਨ।ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਵੱਲੋਂ ਬੀਬੀ ਦੀਪਿਕਾ ਸਿੰਘ ਰਾਜਾਵਤ ਦਾ ਗੁਰੂਘਰ ਵਿਖੇ ਪਹੁੰਚਣ ਤੇ ਧੰਨਵਾਦ ਅਤੇ ਸਾਰੇ ਹੀ ਸੇਵਾਦਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਲਈ ਗੁਰੂਘਰ ਦੀ ਬਖਸ਼ਿਸ ਸਿਰੋਪਾਓ ਦੇ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

Be the first to comment

Leave a Reply