ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ 18 ਮਾਰਚ ਨੂੰ ਹੋਲਾ-ਮਹੱਲਾ

ਸਰੀ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਦੇ ਪ੍ਰਤੀਕ ਹੋਲੇ-ਮਹੱਲੇ ਦੇ ਸਬੰਧ ਵਿੱਚ 18 ਮਾਰਚ 2018 ਐਤਵਾਰ ਵਾਲੇ ਦਿਨ 12 ਵਜੇ ਗਤਕੇ ਦੇ ਅਖਾੜੇ, ਗਤਕੇ ਦੇ ਜੌਹਰ ਦਿਖਾਉਣਗੇ ਅਤੇ ਹੋਰ ਖੇਡਾਂ ਕਰਵਾਈਆਂ ਜਾਣਗੀਆਂ। ਜਿਨ੍ਹਾਂ ਵਿੱਚ ਖਾਲਸਾ ਸਕੂਲ ਸਰੀ, ਸਿੱਖ ਅਕੈਡਮੀ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਦੇ ਗਤਕੇ ਅਖਾੜੇ ਭਾਗ ਲੈਣਗੇ। ਸੰਗਤਾਂ ਲਈ ਚਮਚਾ ਨਿੰਬੂ ਦੌੜ, ਤਿੰਨ ਲੱਤੀ ਦੌੜ, ਬੋਰੀ ਦੌੜ, ਇੱਕ ਮਿੰਟ ਦੀਆਂ ਬਹੁਤ ਸਾਰੀਆਂ ਖੇਡਾਂ, ਬੁਜ਼ਰਗਾਂ, ਬੱਚਿਆਂ, ਬੀਬੀਆਂ ਦੀਆਂ ਵੱਖ-ਵੱਖ ਦੌੜਾਂ ਵੀ ਕਰਵਾਈਆਂ ਜਾਣਗੀਆਂ। ਇਸ ਸਮੇਂ ਗੁਰਦੁਆਰਾ ਸਾਹਿਬ ਵਿੱਚ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ – 604-590-3232 ਜਾਂ 604-992-7423

Be the first to comment

Leave a Reply