ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਪਾਰਕਿੰਗ ਲਾਟ ਦੀ ਹੋਈ ਬੋਲੀ, ਸੰਗਤਾਂ ‘ਚ ਭਾਰੀ ਰੋਸ:ਗੁਰਦੁਆਰਾ ਸੁਧਾਰ ਕਮੇਟੀ ਨੇ ਦਿੱਤਾ ਸਾਂਝਾ ਬਿਆਨ

ਨਿਊਯਾਰਕ-ਇੱਥੇ ਰਿਚਮੰਡ ‘ਚ ਸਥਿਤ ਗੁਰੂਘਰ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਪਾਰਕਿੰਗ ਲਾਟ ਦੀ ਬੋਲੀ ਮੌਜੂਦਾ ਕਮੇਟੀ ਦੀ ਅਣਗਹਿਲੀ ਨਾਲ 8 ਲੱਖ 20 ਹਜ਼ਾਰ ਡਾਲਰ ਵਿਚ ਹੋ ਗਈ ਹੈ ਅਤੇ ਕਿਸੇ ਹੋਰ ਵਿਅਕਤੀ ਨੇ ਖਰੀਦ ਲਈ ਹੈ। ਇਹ ਪਾਰਕਿੰਗ ਲਾਟ ਗੁਰੂਘਰ ਦੀ ਕਮੇਟੀ ਨੇ ਸੰਗਤਾਂ ਦੇ ਪੈਸੇ ਨਾਲ ਖਰੀਦਿਆ ਸੀ ਅਤੇ ਸੰਗਤ ਇੱਥੇ ਆਪਣੀਆਂ ਗੱਡੀਆਂ ਖੜ੍ਹੀਆਂ ਕਰਦੀ ਸੀ।
ਗੁਰੂਘਰ ਦੀ ਸੁਧਾਰ ਕਮੇਟੀ ਨੇ ਮੀਟਿੰਗ ਕਰਕੇ ਇਕ ਸਾਂਝਾ ਬਿਆਨ ਦਿੰਦਿਆਂ ਕਿਹਾ ਕਿ ਮੌਜੂਦਾ ਕਮੇਟੀ ਨੇ ਗੁਰੂਘਰ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਸੰਗਤ ਦੇ ਪੈਸੇ ਨਾਲ ਕੋਈ ਲਗਾਅ ਨਹੀਂ ਹੈ ਅਤੇ ਸੰਗਤ ਦਾ ਪੈਸਾ ਬਰਬਾਦ ਕਰਨ ‘ਤੇ ਤੁਲੇ ਹੋਏ ਹਨ ।ਪਾਰਕਿੰਗ ਲਾਟ ਦੀ ਬੋਲੀ ਹੋਣ ਨਾਲ ਸੰਗਤ ਦਾ ਭਾਰੀ ਨੁਕਸਾਨ ਹੋਇਆ ਹੈ।
ਸੰਗਤ ਦਾ ਪੈਸਾ ਵੀ ਗਿਆ ਅਤੇ ਪਾਰਕਿੰਗ ਲਾਟ (ਗੱਡੀਆਂ ਖੜ੍ਹੀਆਂ ਕਰਨ ਵਾਲੀ ਜਗ੍ਹਾਂ) ਵੀ ਗਿਆ। ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਸੁਧਾਰ ਕਮੇਟੀ ਨੇ ਕਿਹਾ ਕਿ ਮੌਜੂਦਾ ਕਮੇਟੀ ਗੁਰੂਘਰ ਦਾ ਪ੍ਰਬੰਧ ਸੰਗਤ ਦੇ ਹਵਾਲੇ ਕਰ ਦੇਵੇ। ਸੰਗਤਾਂ ਆਪ ਪੈਸੇ ਖਰਚ ਕੇ ਪਾਰਕਿੰਗ ਲਾਟ ਵਾਪਸ ਮੋੜ ਲੈਣਗੀਆਂ। ਜਦੋਂ ਮੌਜੂਦਾ ਕਮੇਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਬੋਲੀ ਕਦੋਂ ਹੋ ਗਈ, ਜਦੋਂ ਕਿ ਬੋਲੀ ਬੈਂਕ ਨੋਟਿਸ ਦੇ ਕੇ ਕੀਤੀ ਜਾਂਦੀ ਹੈ ।

Be the first to comment

Leave a Reply