ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵੱਲੋਂ ਚੈਨ ਸਿੰਘ ਬਾਠ ਦਾ ਸਨਮਾਨ

ਰਿਚਮਿੰਡ:-ਵਾਲੰਟੀਅਰ ਹਰ ਕਮਿਊਨਿਟੀ ਅਤੇ ਸੰਸਥਾ ਦਾ ਮੁੱਖ ਆਧਾਰ ਹੈ।ਹਜਾਰਾਂ ਵਾਲੰਟੀਅਰ ਹਰ ਦਿਨ ਹਰ ਕਮਿਊਨਿਟੀ ਅਤੇ ਸੰਸਥਾ ਵਿੱਚ ਅਜਿਹਾ ਕਰਦੇ ਹਨ।ੀਰਿਚਮੰਡ ਵਿੱਚ ਗੁਰਦੁਆਰਾ ਨਾਨਕ ਨਿਵਾਸ ਦੇ ਪ੍ਰਬੰਧ ਵਿੱਚ ਬਹੁਤ ਸੇਵਾਦਾਰ ਸੇਵਾ ਕਰਦੇ ਹਨ। ਚੈਨ ਸਿੰਘ ਬਾਠ ਪਿਛਲੇ 25 ਸਾਲਾਂ ਤੋਂ ਇਸ ਗੁਰਦੁਆਰੇ ਦੀ ਸੇਵਾ ਵਿਚ ਲੱਗੇ ਹੋਏ ਹਨ।ਉਹ ਗੁਰਦੁਆਰੇ ਵਿਚ ਸਵੇਰੇ ਤੋਂ ਸ਼ਾਮ ਤੱਕ ਸੱਤੇ ਦਿਨ ਫੋਨ ‘ਤੇ ਉੱਤਰ ਦਿੰਦੇ ਹਨ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਹੋਰ ਕੰਮ ਕਰਦੇ ਹਨ।ਚੈਨ ਸਿੰਘ ਬਾਠ ਨੇ ਗੁਰਦੁਆਰਾ ਕਾਰਜਕਾਰਨੀ ਵਿਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਕੀਤੀ ਹੈ ਜਿਸ ਵਿਚ ਪ੍ਰਧਾਨ, ਸਕੱਤਰ ਅਤੇ ਜਨਰਲ ਸਕੱਤਰ ਸ਼ਾਮਲ ਹਨ. ਹੁਣ ਉਹ ਜਨਰਲ ਸਕੱਤਰ ਦੇ ਰੂਪ ਵਿੱਚ ਦੁਬਾਰਾ ਸੇਵਾ ਕਰ ਰਹੇ ਹਨ।ਲੰਘੇ ਸੋਮਵਾਰ, 25 ਜੂਨ, ਗੁਰਦੁਆਰਾ ਨਾਨਕ ਨਿਵਾਸ ਦੇ ਚੇਅਰਮੈਨ ਆਸਾ ਸਿੰਘ ਜੌਹਲ, ਪ੍ਰਧਾਨ ਬਲਬੀਰ ਸਿੰਘ ਜਾਵੰਦਾ, ਉਪ ਪ੍ਰਧਾਨ ਸੋਹਨ ਸਿੰਘ ਬਾਸੀ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਦੀ ਹਾਜ਼ਰੀ ਵਿਚ, ਚੈਨ ਸਿੰਘ ਨੂੰ ਸ਼ਾਲਾਘਾ ਪੱਤਰ ਭੇਂਟ ਕੀਤਾ ਗਿਆ।

Be the first to comment

Leave a Reply