ਗੁਰਦਵਾਰਾ ਗੁਰੂ ਨਾਨਕ ਨਿਵਾਸ ਰਿਚਮਿੰਡ ਵਿਖੇ ਵਿਸਾਖੀ 14 ਅਪ੍ਰੈਲ ਨੂੰ

ਰਿਚਮੰਡ: (ਬਲਵੰਤ ਸਿੰਘ ਸੰਘੇੜਾ)ਸਾਡੀ ਕਮਿਊੂਨਿਟੀ ਲਈ ਅਪਰੈਲ ਦਾ ਮਹੀਨਾ ਵਿਸਾਖੀ ਅਤੇ ਖਾਲਸੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਭਰਿਆ ਮਹੀਨਾ ਹੈ। 13 ਅਪਰੈਲ ਦਾ ਵੈਨਕੂਵਰ ਦਾ ਨਗਰ ਕੀਰਤਨ ਅਤੇ 20 ਅਪਰੈਲ ਦਾ ਸਰ੍ਹੀ ਨਗਰ ਕੀਰਤਨ ਸਾਡੇ ਸਮੁੱਚੇ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਮੈਟਰੋ ਵੈਨਕੋਵਰ ਦੇ ਤਕਰੀਬਨ ਹਰ ਗੁਰੂ ਘਰ ਵਿਚ ਵੈਸਾਖੀ ਅਤੇ ਖਾਲਸੇ ਦਾ ਜਨਮ ਦਿਨ ਬੜੀ ਧੂੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਤੋਂ ਬਿਨਾਂ ਕਾਫੀ ਹੋਰ ਥਾਵਾਂ ਅਤੇ ਸਕੂਲਾਂ ਵਿਚ ਭੀ ਇਹ ਦਿਨ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ।ੰਿੲੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,8600 #5 ਰੋਡ ਰਿਚਮੰਡ ਵਿਖੇ 14 ਅਪਰੈਲ (ਦਿਨ ਐਤਵਾਰ ) 10 ਵਜੇ ਵੈੈਸਾਖੀ ਬੜੇ ਧੁੂੰਮ ਧਾਮ ਨਾਲ ਮਨਾਈ ਜਾ ਰਹੀ ਹੈ। ਸ਼ਰਧਾਲੂਆਂ ਦੇ ਨਾਲ ਹੀ ਕਮਿਊਨਿਟੀ ਦੇ ਕਾਫੀ ਪਤਵੰਤੇ ਸੱਜਣ ਇਸ ਮੌਕੇ ਦੀ ਰੌਣਕ ਨੂੰ ਚਾਰ ਚੰਨ ਲਾਉਣ ਲਈ ਹਾਜਰ ਹੋ ਰਹੇ ਹਨ। ਇਹ ਸਾਲ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਵਸ ਹੈ। ਇਸ ਖਾਸ ਮੌਕੇ ਲਈ ਰਿਚਮੰਡ ਦੀ ਆਰ.ਸੀ.ਐਮ. ਪੀ. ਨੇ ਇਕ ਖਾਸ ਪਿੰਨ ਤਿਆਰ ਕਰਵਾਇਆ ਹੈ। ਇਹ ਪਿੰਨ ਪੁਲੀਸ ਮੁਖੀ ਵਿੱਲ ਇੰਗ ਆਪਣੀ ਟੀਮ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਭੇਂਟ ਕਰਨਗੇ। ਇਸ ਖਾਸ ਮੌਕੇ ਤੇ ਵਿਸਾਖੀ ਵਾਰੇ ਕੀਰਤਨ ਅਤੇ ਵਿਚਾਰ ਵਿਟਾਂਦਰਾ ਭੀ ਹੋਵੇਗਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਹੁੰਮ ਹੁਮਾ ਕੇ ਇਸ ਸ਼ੁਭ ਸਮੇਂ ਗੁਰੂ ਘਰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।

Be the first to comment

Leave a Reply