ਗਾਇਕ ਜੋੜੀ ਚਮਕੀਲਾ ਤੇ ਅਮਰਜੋਤ ਦੇ ਕਤਲ ਦਾ ਭੇਤ ਬਰਕਰਾਰ

ਨੂਰਪੁਰ ਬੇਦੀ (ਬਲਵਿੰਦਰ ਰੈਤ):-ਨੋਜਵਾਨ ਗਾਇਕ ਪੀੜ੍ਹੀ ‘ਚ ਅੱਜ ਵੀ ਚਰਚਿਤ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਕਤਲ ਨੂੰ ਭਾਵੇਂ 30 ਵਰ੍ਹੇ ਬੀਤ ਗਏ ਹਨ, ਪਰ ਅੱਜ ਤੱਕ ਇਸ ਜੋੜੀ ਦੇ ਕਾਤਲਾਂ ਦਾ ਭੇਤ ਬਣਿਆ ਹੋਇਆ ਹੈ। ਇਸ ਜੋੜੀ ਨੂੰ ਪਿੰਡ ਮਹਿਸਮਪੁਰ ‘ਚ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਮਕੀਲੇ ਦੀ ਪਤਨੀ ਗੁਰਮੇਲ ਕੌਰ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪਤੀ ਨੇ ਗਾਇਕੀ ‘ਚ ਪੈਰ ਧਰਿਆ ਸੀ, ਉਦੋਂ ਘਰ ਦੀ ਹਾਲਤ ਕਾਫੀ ਖਸਤਾ ਸੀ। ਚਮਕੀਲੇ ਤੇ ਕਬੀਲਦਾਰੀ ਦਾ ਕਾਫੀ ਬੋਝ ਸੀ, ਪਰ ਉਹ ਕਿਸੇ ਢੰਗ ਨਾਲ ਗਰੀਬੀ ਦੀ ਦਲਦਲ ਚੋਂ ਨਿਕਲਣਾ ਚਾਹੁੰਦਾ ਸੀ। ਚਮਕੀਲੇ ਦੇ ਉਸਤਾਦ ਗਾਇਕ ਤੇ ਅਦਾਕਾਰ ਸੁਰਿੰਦਰ ਛਿੰਦਾ ਨੇ ਕਿਹਾ ਕਿ ਚਮਕੀਲਾ ਉਨ੍ਹਾਂ ਲਾਡਲਾ ਸ਼ਗਿਰਦ ਸੀ ਤੇ ਉਸ ਦਾ ਕਤਲ ਖਾਲਿਸਤਾਨੀ ਜੁਝਾਰੂਆਂ ਦੀ ਆੜ ਗੁੰਡਾ ਅਨਸਰਾਂ ਨੇ ਕੀਤਾ ਸੀ। ਸਾਬਕਾ ਵਿਧਾਇਕ ਤੇ ਗਾਇਕ ਮੁਹੰਮਦ ਸਦੀਕ ਨੇ ਦੱਸਿਆ ਕਿ ਚਮਕੀਲੇ ਦੀ ਉਸ ਨੇ ਸ਼ਿਕਾਰ ਬਣਨਾ ਸੀ ਕਿਉਕਿ 8 ਮਾਰਚ ਨੂੰ ਮਹਿਸਮਪੁਰ (ਫਿਲੋਰ) ‘ਚ ਉਹ ਘਰ ਜਿਥੇ ਚਮਕੀਲੇ ਦਾ ਕਤਲ ਹੋਇਆ ਵਾਲੇ ਉਸ ਨੂੰ ਬੁੱਕ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਇਹ ਤਾਰੀਕ ਬੁੱਕ ਹੋਣ ਕਰਕੇ ਉਨ੍ਹਾਂ ਚਮਕੀਲੇ ਨੂੰ ਬੁੱਕ ਕੀਤਾ। ਗੀਤਕਾਰ ਸਵਰਨ ਸਿਵੀਆ ਨੇ ਕਿਹਾ ਕਿ ਚਮਕੀਲੇ ਨੂੰ ਅਸ਼ਲੀਲਤਾ ਤੋਂ ਧਾਰਮਿਕਤਾ ਵਾਲੇ ਪਾਸੇ ਲਿਆਉਣ ਦਾ ਉਨ੍ਹਾਂ ਪੂਰਾ ਸਹਿਯੋਗ ਦਿੱਤਾ, ਪੰਥਕ ਜਥੇਬੰਦੀ ਤੋਂ ਉਕਤ ਜੋੜੀ ਤੋਂ ਮੁਆਫ਼ੀ ਵੀ ਮੰਗਵਾਈ।

Be the first to comment

Leave a Reply