ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਨਾ ਆਇਆ ਜਾਵੇ 

ਸਿਆਟਲ, 28 ਜੂਨ (ਹਰਮਨਪ੍ਰੀਤ ਸਿੰਘ)-ਅਮਰੀਕਾ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਪੰਜਾਬੀ ਨੌਜਵਾਨਾਂ ਵਲੋਂ ਸਰਹੱਦ ਟੱਪ ਕੇ ਦਾਖਲ ਹੋਣ ਦੀਆਂ ਲਗਾਤਾਰ ਆ ਰਹੀਆਂ ਖ਼ਬਰਾਂ ਅਤੇ ਫਿਰ ਜੇਲ੍ਹਾਂ ਵਿਚ ਬੰਦ ਹੋਣ ਨਾਲ ਇੱਥੋਂ ਦੇ ਪੰਜਾਬੀ ਭਾਈਚਾਰੇ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ | ਇਸੇ ਮੁੱਦੇ ਕਾਰਨ ਬੀਤੇ ਕਈ ਦਿਨਾਂ ਤੋਂ ਇੱਥੇ ਸਿਆਟਲ ਨਾਲ ਲੱਗਦੀ ਓਰੀਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ਵਿਚ 52 ਦੇ ਕਰੀਬ ਪੰਜਾਬੀ ਨੌਜਵਾਨ ਬੰਦ ਹਨ, ਜਿਨ੍ਹਾਂ ਤੱਕ ਪਹੁੰਚਣ ਲਈ ਇੱਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਪਹੁੰਚ ਕਰ ਰਹੀਆਂ ਹਨ | ਇਸੇ ਦਰਮਿਆਨ ਅੱਜ ਸਿਆਟਲ ਤੇ ਇਸ ਦੇ ਨਾਲ ਲੱਗਦੇ ਗੁਰੂ ਘਰਾਂ ਅਤੇ ਸਿਆਟਲ ਦੇ ਪੰਜਾਬੀ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਾਂਝੇ ਤੌਰ ‘ਤੇ ਪੰਜਾਬ ਵੱਸਦੇ ਆਪਣੇ ਪੰਜਾਬੀ ਭਾਈਚਾਰੇ ਤੇ ਖ਼ਾਸ ਕਰ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੋਟੀਆਂ ਰਕਮਾਂ ਖ਼ਰਚ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਨਾ ਆਉਣ, ਸਗੋਂ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਉਣ | ਇਸ ਵੇਲੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਵਿਅਕਤੀਆਂ ਨੂੰ ਕੰਮ ਵੀ ਨਹੀਂ ਮਿਲ ਰਿਹਾ ਕਿਉਂਕਿ ਇਮੀਗੇ੍ਰਸ਼ਨ ਮਹਿਕਮੇ ਦੀ ਬਹੁਤ ਜ਼ਿਆਦਾ ਸਖ਼ਤੀ ਹੈ | ਦੂਸਰਾ ਕਈ ਨੌਜਵਾਨ ਤਾਂ ਜਦ ਮੈਕਸੀਕੋ ਦੇ ਜੰਗਲਾਂ ਵਿਚ ਦੀ ਆਉਂਦੇ ਹਨ ਤਾਂ ਉਹ ਰਾਹ ਵਿਚ ਹੀ ਲਾਪਤਾ ਹੋ ਜਾਂਦੇ ਹਨ ਤੇ ਕਈਆਂ ਦੀਆਂ ਤਾਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਪ੍ਰਧਾਨ ਜਗਮੋਹਰ ਸਿੰਘ ਵਿਰਕ, ਸਕੱਤਰ ਅਵਤਾਰ ਸਿੰਘ ਆਦਮਪੁਰੀ ਤੇ ਸਨਮੋਹਨ ਸਿੰਘ ਸੋਢੀ, ਗੁਰਦੁਆਰਾ ਸੱਚਾ ਮਾਰਗ ਦੇ ਪ੍ਰਧਾਨ ਹਰਸ਼ਿੰਦਰ ਸਿੰਘ ਸੰਧੂ, ਗੁਰਦੁਆਰਾ ਸਿੱਖ ਸੈਂਟਰ ਬੋਥਲ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ, ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰੀਸਿਵਲ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਦੀ ਕਮੇਟੀ, ਸਿਆਟਲ ਦੀਆਂ ਪ੍ਰਮੁੱਖ ਪੰਜਾਬੀ ਸਿੱਖ ਸ਼ਖ਼ਸੀਅਤਾਂ ਵਿਚ ਧਨਾਢ ਕਾਰੋਬਾਰੀ ਬਲਵੀਰ ਸਿੰਘ ਉਸਮਾਨਪੁਰ, ਪ੍ਰਸਿੱਧ ਅਕਾਊਾਟੈਂਟ ਤੇ ਕਾਰੋਬਾਰੀ ਮਹਿੰਦਰ ਸਿੰਘ ਸੋਹਲ, ਤਾਰਾ ਸਿੰਘ ਤੰਬੜ, ਡਾ: ਹਰਚੰਦ ਸਿੰਘ, ਬਹਾਦਰ ਸਿੰਘ ਸੈਲਮ, ਕੈਂਟ ਸਿਟੀ ਕੌਾਸਲ ਮੈਂਬਰ ਸਤਵਿੰਦਰ ਕੌਰ, ਜੋਗਾ ਸਿੰਘ ਪ੍ਰਧਾਨ, ਸਾਊਥ ਵੈਸਟ ਸਿੱਖ ਕਮਿਊਨਿਟੀ ਓਰੀਗਨ ਦੇ ਮੁੱਖ ਬੁਲਾਰੇ ਪਵਨੀਤ ਸਿੰਘ, ਹਰਿੰਦਰ ਸਿੰਘ ਬਾਪਲਾ, ਸੋਚ ਡਾਟ ਸੈਂਟਰ ਦੇ ਮੁੱਖ ਬੁਲਾਰੇ ਬਲਵੰਤ ਸਿੰਘ ਔਲਖ, ਪਿ੍ਤਪਾਲ ਸਿੰਘ ਢੀਂਡਸਾ, ਚਰਨਜੀਤ ਸਿੰਘ, ਜਤਿੰਦਰ ਸਿੰਘ ਸਪਰਾਏ, ਇੰਦਰਜੀਤ ਸਿੰਘ ਗਿੱਲ ਆਦਿ ਸ਼ਾਮਿਲ ਸਨ |

Be the first to comment

Leave a Reply