ਗ਼ੈਰਕਾਨੂੰਨੀ ਪਰਵਾਸੀਆਂ ਬਾਰੇ ਭਾਰਤ ਦਾ UK ਨਾਲ ਕਰਾਰ

ਨਵੀਂ ਦਿੱਲੀ: ਭਾਰਤ ਨੇ ਬ੍ਰਿਟੇਨ ਤੇ ਆਇਰਲੈਂਡ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਤਹਿਤ ਨਾਜਾਇਜ਼ ਤਰੀਕੇ ਨਾਲ ਉਨ੍ਹਾਂ ਦੇਸ਼ਾਂ ਵਿੱਚ ਪ੍ਰਵਾਸ ਕੀਤੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ। ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਦੋਵਾਂ ਦੇਸ਼ਾਂ ਨਾਲ ਇਸ ਐਮ.ਓ.ਯੂ. ‘ਤੇ ਦਸਤਖ਼ਤ ਕੀਤੇ।

ਇਸ ਇਕਰਾਰਨਾਮੇ ਤਹਿਤ ਦੂਜੇ ਦੇਸ਼ ਦੀ ਹੱਦ ਵਿੱਚ ਪਾਏ ਜਾਣ ਵਾਲੇ ਵਿਅਕਤੀ ਦੀ ਨਾਗਰਿਕਤਾ ਦੀ ਪੁਸ਼ਟੀ ਤੋਂ ਬਾਅਦ ਉਸ ਦੀ ਸਪੁਰਦਗੀ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਮਝੌਤੇ ਦਾ ਉਨ੍ਹਾਂ ਨਾਜਾਇਜ਼ ਪ੍ਰਵਾਸੀਆਂ ਨੂੰ ਵੀ ਲਾਭ ਹੋਵੇਗਾ, ਜਿਨ੍ਹਾਂ ਨੂੰ ਇੱਕ ਤੈਅ ਸਮੇਂ ਵਿੱਚ ਕਾਬੂ ਕੀਤਾ ਗਿਆ ਹੈ।

ਤਾਜ਼ਾ ਸਮਝੌਤੇ ਦਾ ਉਨ੍ਹਾਂ ਵਿਅਕਤੀਆਂ ਨੂੰ ਵੀ ਯੂਕੇ ਦੇ ਵੀਜ਼ਾ ਵਿੱਚ ਲਚੀਲੇਪਣ ਦਾ ਲਾਭ ਮਿਲੇਗਾ ਜੋ ਬਰਤਾਨੀਆ ਜਾਣ ਲਈ ਜਾਇਜ਼ ਤਰੀਕਾ ਵਰਤਦੇ ਹਨ। ਇਸ ਤੋਂ ਇਲਾਵਾ ਡਿਪੋਮੈਟਿਕ ਪਾਸਪੋਰਟ ਧਾਰਕਾਂ ਨੂੰ ਵੀ ਇਸ ਐਮ.ਓ.ਯੂ. ਦਾ ਲਾਭ ਮਿਲੇਗਾ।

ਕਾਮਨਵੈਲਥ ਮੁਖੀਆਂ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਅਪ੍ਰੈਲ ਦੇ ਤੀਜੇ ਹਫ਼ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੰਦਨ ਦਾ ਦੌਰਾ ਵੀ ਕਰ ਸਕਦੇ ਹਨ।

Be the first to comment

Leave a Reply