‘ਖਾਲਸਾ ਡੇਅ ਪਰੇਡ’ ਮੌਕੇ ਨਗਰ ਕੀਰਤਨ ਦੀ ਦਿੱਖ ਧਾਰਮਿਕ ਹੀ ਰੱਖੀ ਜਾਵੇ-ਗਿਆਨ ਸਿੰਘ ਗਿੱਲ

-ਦਸਤਾਰਾਂ ਅਤੇ ਦੁਪੱਟੇ ਕੇਸਰੀ ਰੰਗ ਦੇ ਸਜਾ ਕੇ ਆਉਣ ਦੀ ਅਪੀਲ
-22 ਅਪ੍ਰੈਲ ਨੂੰ ਸਵੇਰੇ 6 ਵਜੇ ਹੋਵੇਗਾ ਅੰਮ੍ਰਿਤ ਸੰਚਾਰ
ਸਰੀ (ਬਰਾੜ-ਭਗਤਾ ਭਾਈ ਕਾ ) ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ਼ ਬੀæਸੀæ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਖਾਲਸਾ ਸਾਜਨਾ ਦਿਵਸ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ ਦੇ ਨਾਲ ਨਾਲ ਸਮੱਚੀ ਸੰਗਤ ਨੂੰ ਨਗਰ ਕੀਰਤਨ ਮੌਕੇ ਸਫ਼ਾਈ ਰੱਖਣ ਅਤੇ ਵਾਤਾਵਰਣ ਨੂੰ ਸਾਫ਼ ਸੁੱਥਰਾ ਬਣਾਈ ਰੱਖਣ ਦੀ ਅਪੀਲ ਕੀਤੀ। ਸਭ ਤੋਂ ਪਹਿਲਾਂ ਸਸਕੈਚਵਨ ‘ਚ ਵਾਪਰੇ ਦੁੱਖਦਾਈ ਹਾਦਸੇ ਦੇ 15 ਮ੍ਰਿਤਕਾਂ ਨੌਜਵਾਨ ਹਾਕੀ ਖਿਡਾਰੀਆਂ ਨੂੰ ਇੱਕ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਜਿਹੜੇ ਕਿ ਆਪਣੀਆਂ ਜਾਨਾਂ ਗੁਆ ਗਏ।
ਪ੍ਰੈਸ ਕਾਨਫਰੰਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਬੁਲਾਰੇ ਸ਼ ਗਿਆਨ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 15 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਅਤੇ 21 ਅਪ੍ਰੈਲ ਦਿਨ ਸ਼ਨੀਵਾਰ ਨੂੰ ਨਗਰ ਕੀਰਤਨ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਦੀ ਡਿਓਢੀ ਤੋਂ ਅਰੰਭ ਹੋਵੇਗਾ। 22 ਅਪ੍ਰੈਲ ਨੂੰ ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਇੱਕ ਲੱਖ ਡਾਲਰ ਖ਼ਰਚ ਕੇ ਸਤਿਗੁਰੂ ਦੇ ਸਰੂਪ ਵਾਲਾ ਅਧੁਨਿਕ ਢੰਗ ਨਾਲ ਨਵਾਂ ਫਲੋਟ ਤਿਆਰ ਕੀਤਾ ਹੈ। ਸ਼ ਗਿੱਲ ਨੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਮੀਡੀਆ ਦੇ ਜ਼ਰੀਏ ਸਮੂਹ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ‘ਚ ਹੁੰਮ ਹਮਾ ਕੇ ਪਹੁੰਚਣ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੈਰ ਸਿੱਖ ਭਾਈਚਾਰਾ ਵੀ ਵੱਡੀ ਗਿਣਤੀ ਵਿੱਚ ਹਰ ਸਾਲ Ḕਖਾਲਸਾ ਡੇਅ ਪਰੇਡḔ ਮੌਕੇ ਇਸ ਵਿੱਚ ਸ਼ਾਮਲ ਹੁੰਦਾ ਹੈ। ਨਗਰ ਕੀਰਤਨ ‘ਚ ਸ਼ਾਮਲ ਹੋਣ ਵਾਲੇ ਹਰ ਭਾਈਚਾਰੇ ਦੇ ਲੋਕਾਂ ਨੂੰ ਜੀ ਆਇਆਂ ਆਖਣਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਨਿਜ਼ੀ ਫਰਜ ਬਣਦਾ ਹੈ। ਸ਼ ਗਿੱਲ ਨੇ ਇਹ ਗੱਲ ਜ਼ੋਰ ਦੇ ਕੇ ਆਖਿਆ ਹੈ ਕਿ ਇਹ ਵੀ ਫ਼ਰਜ ਵੀ ਸਾਡਾ ਹੀ ਬਣਦਾ ਹੈ ਕਿ ਅਸੀਂ ਸਿੱਖ ਕੌਮ ਦੇ ਸਾਰੇ ਇਤਿਹਾਸਕ ਦਿਨਾਂ ਬਾਰੇ ਆਪਣੇ ਬੱਚਿਆਂ ਨੂੰ ਦੱਸੀਏ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸਿੱਖਾਂ ਦਾ ਮੁੱਢਲਾ ਫ਼ਰਜ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੀ ਦਿੱਖ ਪੂਰੀ ਤਰਾਂ ਧਾਰਮਿਕ ਹੋਣੀ ਚਾਹੀਦੀ ਹੈ। ਨਗਰ ਕੀਰਤਨ ‘ਚ ਸ਼ਾਮਲ ਹੋਣ ਵਾਲੇ ਸਾਰੇ ਸੱਜਣਾਂ ਅੱਗੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਸਿਰਾਂ ‘ਤੇ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਨਗਰ ਕੀਰਤਨ ‘ਚ ਸ਼ਾਮਲ ਹੋਣ ਦੀ ਬੇਨਤੀ ਕਬੂਲ ਕਰਨ।
ਭੋਜਨ ਦੇ ਸਟਾਲ ਲਾਉਣ ਵਾਲਿਆਂ ਲਈ ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਜਾ ਕੇ ਫਾਰਮ ਲੈ ਕੇ ਭਰ ਲੈਣ ਤਾਂ ਕਿ ਫੂਡ ਸੇਫਟੀ ਦਾ ਧਿਆਨ ਰੱਖਿਆ ਜਾਵੇ। ਲੰਗਰ ਵਰਤਾਉਣ ਅਤੇ ਛਕਣ ਵਾਲਿਆ ਲਈ ਸਫ਼ਾਈ ਰੱਖਣ ਬਾਰੇ ਵੀ ਬੇਨਤੀ ਕੀਤੀ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਸਾਊਥ ਏਸ਼ੀਆ ਤੋਂ ਯਾਤਰੀ ਵੀਜ਼ੇ ‘ਤੇ ਆਏ ਸੱਜਣ ਲੰਗਰ ਨਾ ਵਰਤਾਉਣ ਕਿਉਂਕਿ ਬਾਹਰੀ ਦੇਸ਼ਾਂ ਤੋਂ ਆਉਣ ਵੇਲੇ ਕਈ ਕਿਸਮ ਦੇ ਕਟਾਣੂ ਆ ਜਾਂਦੇ ਹਨ ਜਿੰਨ੍ਹਾਂ ਨਾਲ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਸਮੁੱਚੇ ਪੰਜਾਬੀ ਮੀਡੀਆ ਦਾ ਨਗਰ ਕੀਰਤਨ ਸੰਬੰਧੀ ਸਹਿਯੋਗ ਦੇਣ ਪ੍ਰਤੀ ਤਹਿ ਦਿਲੋਂ ਧੰਨਵਾਦ ਕੀਤਾ।

Be the first to comment

Leave a Reply