ਖਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਨੇ “ਇੰਡਅਨ ਆਫ ਯੀਅਰ” ਦੀ ਨਾਮਜਦਗੀ ਤੋਂ ਮਨ੍ਹਾਂ ਕੀਤਾ

ਲੰਡਨ: ਕੌਮਾਂਤਰੀ ਪ੍ਰਸਿੱਧੀ ਵਾਲੀ ਮਨੁੱਖੀ ਅਧਾਰ ‘ਤੇ ਮਦਦ ਕਰਨ ਵਾਲੀ ਸਿੱਖ ਜਥੇਬੰਦੀ “ਖਾਲਸਾ ਏਡ” ਦੇ ਸੰਚਾਲਕ ਸ. ਰਵੀ ਸਿੰਘ ਨੇ ਇਕ ਭਾਰਤੀ ਪੁਰਸਕਾਰ ਦੀ ਨਾਮਜਦਗੀ ਤੋਂ ਮਨ੍ਹਾਂ ਕਰ ਦਿੱਤਾ ਹੈ।
ਆਪਣੇ ਫੇਸਬੁੱਕ ਸਫੇ ‘ਤੇ 22 ਮਈ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਰਵੀ ਸਿੰਘ ਨੇ ਦੱਸਿਆ ਇੰਡਅਨ ਆਫ ਯੀਅਰ” ਲਈ ਨਾਮਜਦਗੀ ਹਸਤੀਆਂ ਵਿੱਚ ਉਨ੍ਹਾਂ ਨਾਂ ਸ਼ਾਮਲ ਕੀਤੇ ਜਾਣ ਬਾਰੇ ਉਨ੍ਹਾਂ ਨੂੰ ਹਾਲ ਵਿੱਚ ਹੀ ਜਾਣਕਾਰੀ ਮਿਲੀ ਸੀ ਪਰ ਉਨ੍ਹਾਂ ਨੇ ਇਸ ਤੋਂ ਸਤਿਕਾਰ ਸਹਿਤ ਮਨ੍ਹਾਂ ਕਰ ਦਿੱਤਾ ਹੈ।ਰਵੀ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਰਤੀ ਪਛਾਣ ਦਾ ਧਾਰਨੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਪੰਜਾਬੀ ਜੜ੍ਹਾਂ ਨੂੰ ਕਿਸੇ ਪੁਰਸਕਾਰ ਬਦਲੇ ਨਹੀਂ ਵੇਚ ਸਕਦੇ।

Be the first to comment

Leave a Reply