ਕੋਵਿਡ 19 ਸੇਵਾਵਾਂ ਲਈ ਬੀਬੀ ਰਚਨਾ ਸਿੰਘ ਐੱਮ ਐੱਲ ਏ ਸਰੀ ਵੱਲੋਂ ਸੈਫ ਦਾ ਸਨਮਾਨ ਕੀਤਾ ਗਿਆ

ਸਰੀ, ਕੈਨੇਡਾ: ਕੋਵਿਡ 19 ਮਹਾਂਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਲਈ ਬੀਬੀ ਰਚਨਾ ਸਿੰਘ ਐੱਮ ਐੱਲ ਏ ਸਰੀ ਵੱਲੋਂ ਸੈਫ ਇੰਟਰਨੈਸ਼ਨਲ ਦਾ ਸਨਮਾਨ ਕੀਤਾ ਗਿਆ।

ਸੈਫ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਸ਼ਮਨਦੀਪ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਸੰਸਥਾ ਵੱਲੋਂ ਲਗਾਤਾਰ ਦੋ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਲੰਗਰ ਅਤੇ ਖਾਣ-ਪੀਣ ਦੀਆਂ ਵਸਤੂਆਂ, ਜਿਨ੍ਹਾਂ ਵਿੱਚ ਪੀਜਾ ਅਤੇ ਪੰਜਾਬੀ ਭੋਜਨ ਸ਼ਾਮਲ ਸੀ, ਵਰਤਾਇਆ ਗਿਆ। ਸੰਸਥਾ ਵੱਲੋਂ ਇਸ ਸਮੇਂ ਦੌਰਾਨ ਬੱਚਿਆਂ ਲਈ ਵਿਸ਼ੇਸ਼ ਪੈਕੇਜ ਤਿਆਰ ਕਰਵਾ ਕੇ ਵੰਡਿਆ ਗਿਆ। ਜਿਸ ਵਿੱਚ ਡਾਇਪਰ, ਦੁੱਧ, ਜੂਸ ਅਤੇ ਰਸ ਆਦਿ ਸ਼ਾਮਲ ਸਨ। ਸੈਫ ਵੱਲੋਂ ਇਸ ਸਮਾਨ ਸੁਰੱਖਿਅਤ ਢੰਗ ਨਾਲ ਘਰਾਂ ਦੇ ਬਾਹਰ ਰੱਖਿਆ ਜਾਂਦਾ ਸੀ ਅਤੇ ਪਰਿਵਾਰ ਇਸਨੂੰ ਉੱਥੋਂ ਚੁੱਕ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਸੈਫ ਦੇ 60-70 ਸੇਵਾਦਾਰਾਂ ਨੇ ਦਿਨ-ਰਾਤ ਮਿਹਨਤ ਕਰ ਕੇ ਇਹ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਸੈਫ ਨੇ ਇਹ ਸੇਵਾਵਾਂ ਸਰੀ ਸਮੇਤ ਹੋਰ ਸੰਗਤਾਂ ਦੇ ਸਹਿਯੋਗ ਨਾਲ ਨਿਭਾਈਆਂ ਅਤੇ ਸਥਾਨਕ ਗੁਰਦੁਆਰਾ ਸਾਹਿਬਾਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।
ਸਰੀ ਦੀ ਹਲਕਾ ਵਿਧਾਇਕ ਐੱਮ ਐੱਲ ਏ ਬੀਬੀ ਰਚਨਾ ਸਿੰਘ ਨੇ ਸੈਫ ਵੱਲੋਂ ਕੋਵਿਡ 19 ਮਹਾਂਮਾਰੀ ਦੌਰਾਨ ਕੀਤੀ ਮਨੁੱਖਤਾ ਦੀ ਸੇਵਾ ਲਈ ਸੰਸਥਾ ਨੂੰ ਸਨਮਾਨਿਤ ਕੀਤਾ ਹੈ। ਸੈਫ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਇਹ ਆਸ ਨਹੀਂ ਕਰਦੀ ਕਿ ਸੇਵਾਵਾਂ ਬਦਲੇ ਉਨ੍ਹਾਂ ਨੂੰ ਸਨਮਾਨ ਮਿਲੇ। ਪਰ ਬੀਬੀ ਰਚਨਾ ਸਿੰਘ ਐੱਮ ਐੱਲ ਏ ਸਰੀ ਵੱਲੋਂ ਸੰਸਥਾ ਦੇ ਕਾਰਜਾਂ ਨੂੰ ਸਤਿਕਾਰ ਦੇਣ ਲਈ ਸੰਸਥਾ ਉਨ੍ਹਾਂ ਦੀ ਧੰਨਵਾਦੀ ਹੈ।

Be the first to comment

Leave a Reply