ਕੋਰੋਨਾ ਵਾਇਰਸ ਦੇ ਡਰੋਂ ਸ਼ੱਕੀ ਮਰੀਜ਼ ਨੂੰ ਲੋਕਾਂ ਸਾਹਮਣੇ ਮਾਰ ਦਿੱਤੀ ਗੋਲੀ

ਦੁਨੀਆ ਤੋਂ ਅਲਗ ਥਲਗ ਪੈ ਚੁਕੇ ਉੱਤਰ ਕੋਰੀਆ ਚ ਕੋਰੋਨਾ ਵਾਇਰਸ ਦਾ ਡਰ ਇਸ ਤਰ੍ਹਾਂ ਹੈ ਕਿ ਇਕ ਸ਼ੱਕੀ ਪੀੜਤ ਵਿਅਕਤੀ ਨੂੰ ਜਨਤਕ ਤੌਰ ‘ਤੇ ਗੋਲੀ ਮਾਰ ਦਿੱਤੀ ਗਈ। ਚੀਨ ਤੋਂ ਪਰਤੇ ਇਸ ਆਦਮੀ ਦਾ ਗੁਨਾਹ ਸਿਰਫ ਇਹ ਸੀ ਕਿ ਉਹ ਸਰਕਾਰੀ ਮਨਾਹੀ ਬਾਵਜੂਦ ਇੱਕ ਜਨਤਕ ਨਹਾਉਣ ਵਾਲੀ ਥਾਂ ’ਤੇ ਪਹੁੰਚ ਗਿਆ ਸੀ।

ਦੱਸਣਯੋਗ ਹੈ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਚੀਨ ਤੋਂ ਵਾਪਸ ਆਉਣ ਵਾਲੇ ਸਾਰੇ ਲੋਕਾਂ ਲਈ ਸਖਤ ਨਿਯਮ ਬਣਾਏ ਹਨ। ਅਜਿਹੇ ਲੋਕਾਂ ਨੂੰ ਨਿਗਰਾਨੀ ਕੇਂਦਰਾਂ ਵਿੱਚ ਰੱਖਿਆ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਜਾਣ ਤੋਂ ਰੋਕਿਆ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਕੋਰੋਨਾਵਾਇਰਸ ਦੇ ਸ਼ੱਕੀ ਵਿਅਕਤੀ ਨੇ ਸਖਤ ਨਿਯਮਾਂ ਦੀ ਉਲੰਘਣਾ ਕੀਤੀ। ਇਸ ਲਈ ਉਸਨੂੰ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਚੁਕਾਉਣੀ ਪਈ। ਉੱਤਰ ਕੋਰੀਆ ਨੇ ਸਾਵਧਾਨੀ ਵਜੋਂ ਚੀਨ ਤੋਂ ਆਉਣ ਵਾਲੇ ਜਹਾਜ਼ਾਂ ਅਤੇ ਰੇਲ ਗੱਡੀਆਂ ‘ਤੇ ਪਾਬੰਦੀ ਲਗਾਈ ਹੋਈ ਹੈ। ਇਸ ਤੋਂ ਇਲਾਵਾ ਇਥੇ ਆਉਣ ਵਾਲੇ ਹਰ ਵਿਦੇਸ਼ੀ ਨੂੰ ਇਕ ਹਫਤੇ ਲਈ ਆਈਸੋਲੇਸ਼ਨ ਵਾਰਡ ਵਿਚ ਰਹਿਣਾ ਲਾਜ਼ਮੀ ਹੁੰਦਾ ਹੈ।

ਇਸ ਦੇ ਨਾਲ ਹੀ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਬੁੱਧਵਾਰ ਤੱਕ 1115 ਤੱਕ ਵੱਧ ਗਈ ਤੇ ਹੁਣ ਤੱਕ 44,763 ਮਾਮਲੇ ਸਾਹਮਣੇ ਆਏ ਹਨ, ਜਿਸਦੀ ਅਗਵਾਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਕੌਮਾਂਤਰੀ ਮਾਹਰਾਂ ਦੀ ਇੱਕ ਟੀਮ ਨੇ ਕੀਤੀ ਹੈ ਜਿਸ ਵਿੱਚ ਐਮਰਜੈਂਸੀ ਸਿਹਤ ਦੀਆਂ ਸਥਿਤੀਆਂ ਨਾਲ ਨਜਿੱਠਣ ਦੇ ਇੰਚਾਰਜ ਦੀ ਟੀਮ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੀਨੀ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

Be the first to comment

Leave a Reply