ਕੋਰੋਨਾ ਨੂੰ ਰੋਕਣ ‘ਚ ਹਾਇਡ੍ਰੋਕਸਿਕਲੋਰੋਕਿਨ ਦਾ ਇਸਤੇਮਾਲ ਹੋ ਸਕਦੈ : ਰੂਸ

ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਕਈ ਦੇਸ਼ ਹਾਇਡ੍ਰੋਕਸਿਕਲੋਰੋਕਿਨ ਨੂੰ ਕੋਰੋਨਾਵਾਇਰਸ ਨੂੰ ਰੋਕਣ ਲਈ ਕਾਰਗਰ ਦਵਾਈ ਮੰਨਦੇ ਹਨ। ਭਾਰਤ ਵਿਚ ਬਣਨ ਵਾਲੀ ਇਸ ਦਵਾਈ ਨੂੰ ਲੈ ਕੇ ਗਲੋਬਲ ਪੈਮਾਨੇ ‘ਤੇ ਬਹਿਸ ਜਾਰੀ ਹੈ ਅਤੇ ਹੁਣ ਰੂਸ ਦੇ ਬਿਆਨ ਤੋਂ ਬਾਅਦ ਇਕ ਨਵੀਂ ਬਹਿਸ ਦੀ ਸ਼ੁਰੂਆਤ ਹੋ ਸਕਦੀ ਹੈ। ਅਮਰੀਕਾ ਨੇ ਇਸ ਦਵਾਈ ਦੇ ਆਯਾਤ ਨੂੰ ਲੈ ਕੇ ਭਾਰਤ ‘ਤੇ ਦਬਾਅ ਵੀ ਬਣਾਇਆ ਸੀ। ਉਥੇ ਹੀ ਰੂਸ ਵਿਚ ਇਸ ਵੇਲੇ ਕੋਰੋਨਾਵਾਇਰਸ ਦੇ 432,277 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 5,215 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 195,95 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ ਭਾਰਤ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਜੇਕਰ ਇਹ ਦਵਾਈ ਕੋਰੋਨਾ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਭਾਰਤ ਵਿਚ ਇਹ ਦਵਾਈ ਘਰ-ਘਰ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਕੋਰੋਨਾ ਨੂੰ ਪੂਰੀ ਤਰ੍ਹਾਂ ਹਰਾਇਆ ਜਾ ਸਕੇ।

Be the first to comment

Leave a Reply