ਕੈਪਟਨ ਡਿਕਟੇਟਰ ਬਣ ਕੇ ਵਿਧਾਇਕਾਂ ਨੂੰ ਡਰਾ ਰਿਹੈ: ਧਰਮਵੀਰ ਗਾਂਧੀ

ਪਟਿਆਲਾ (ਬਖਸ਼ੀ)—ਪੰਜਾਬ ਪਾਰਟੀ ਦੇ ਉਮੀਦਵਾਰ ਡਾ.ਧਰਮਵੀਰ ਗਾਂਧੀ ਵਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਚੋਣ ਅਫਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਭਾਰੀ ਗਿਣਤੀ ‘ਚ ਲੋਕ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਧਰਮਵੀਰ ਗਾਂਧੀ ਨੇ ਕਿਹਾ ਕਿ ਸਾਡਾ ਮੁਕਾਬਲਾ ਕਾਂਗਰਸੀ ਉਮੀਦਵਾਰ ਪ੍ਰਣੀਤ ਕੌਰ ਨਾਲ ਹੈ। ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਡਿਕਟੇਟਰਪੁਣਾ ਵਾਲਾ ਬਿਆਨ ਦਿੱਤਾ ਹੈ ਅਤੇ ਫੌਜੀ ਪੁਣਾ ਦਿਖਾ ਕੇ ਆਪਣੇ ਮੰਤਰੀਆਂ ਨੂੰ ਡਰਾ ਕੇ ਚੋਣਾਂ ਲੜਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸੂਬੇ ਦੇ ਲੋਕਾਂ ਤੋਂ ਦਬਾ ਨਾਲ ਵੋਟਾਂ ਲੈਣੀਆਂ ਚਾਹੁੰਦੇ ਹਨ, ਜੋ ਦਹਿਸ਼ਤ ਫੈਲਾ ਕੇ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਖਿਲਾਫ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਾਂਗਾ, ਇਸ ਦੇ ਨਾਲ ਹੀ ਗਾਂਧੀ ਨੇ ਕਿਹਾ ਹੈ ਕਿ ਪਿਛਲੀਆਂ ਚੋਣਾਂ ‘ਚ ਵੀ ਮੇਰੇ ‘ਤੇ ਹਮਲਾ ਹੋਇਆ ਸੀ ਅਤੇ ਇਸ ਵਾਰ ਵੀ ਵਿਰੋਧੀ ਪਾਰਟੀਆਂ ਮੇਰੇ ‘ਤੇ ਹਮਲਾ ਕਰ ਸਕਦੀਆਂ ਹਨ। ਇਸ ਕਰਕੇ ਉਨ੍ਹਾਂ ਕਿਹਾ ਕਿ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਭੇਜਾਂਗਾ ਕਿ ਇਸ ਚੋਣਾਂ ‘ਚ ਆਰ.ਪੀ.ਐੱਫ. ਅਤੇ ਸੀ.ਆਰ.ਪੀ.ਐੱਫ ਫੌਜ ਮੁਖੀ ਲਗਾਈ ਜਾਵੇ ਤਾਂ ਜੋ ਚੋਣਾਂ ‘ਚ ਮਾਹੌਲ ਖਰਾਬ ਨਾ ਹੋ ਸਕੇ।

Be the first to comment

Leave a Reply