ਕੈਨੇਡਾ ਹਾਦਸੇ ‘ਚ ਮਾਰੇ ਗਏ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਭੇਜੀਆਂ ਪੰਜਾਬ

ਓਧਰ ਸੇਂਟ ਕਲੇਅਰ ਕਾਲਜ ਦੇ ਬੁਲਾਰੇ ਜੌਹਨ ਫੇਅਰਲੀ ਨੇ ਵਿਦਿਆਰਥੀਆਂ ਦੀ ਮੌਤ ਨੂੰ ਵਿੱਦਿਅਕ ਅਦਾਰੇ ਲਈ ਵੱਡਾ ਝਟਕਾ ਕਰਾਰ ਦਿੱਤਾ। ਦੱਸ ਦਈਏ ਕਿ ਤਨਵੀਰ ਸਿੰਘ ਦੇ ਪਿਤਾ ਨੇ ਲੱਖਾਂ ਡਾਲਰ ਦਾ ਕਰਜ਼ਾ ਲੈ ਕੇ ਉਸ ਨੂੰ ਸਟੱਡੀ ਵੀਜ਼ਾ ‘ਤੇ ਕੈਨੇਡਾ ਭੇਜਿਆ ਸੀ ਪਰ ਆਪਣੇ ਸੁਪਨਿਆਂ ਦਾ ਸੰਸਾਰ ਸਜਾਉਣ ਤੋਂ ਪਹਿਲਾਂ ਹੀ ਉਹ ਦੁਨੀਆ ਤੋਂ ਚਲਾ ਗਿਆ। ਗੁਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਪਤੀ-ਪਤਨੀ ਸਨ ਅਤੇ ਖੁਸ਼ਹਾਲ ਭਵਿੱਖ ਦੀ ਉਮੀਦ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰ ਰਹੇ ਸਨ ਪਰ ਬੀਤੇ ਸ਼ੁੱਕਰਵਾਰ ਨੂੰ ਵਾਪਰੇ ਇਸ ਭਿਆਨਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।

ਦੱਸਣਯੋਗ ਹੈ ਕਿ ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਪੰਜਾਬ ਦੇ ਜਲੰਧਰ ਜ਼ਿਲੇ ਨਾਲ ਸਬੰਧਿਤ ਸਨ, ਜਦੋਂ ਕਿ ਹਰਪ੍ਰੀਤ ਕੌਰ ਗੁਰਦਾਸਪੁਰ ਜ਼ਿਲੇ ਨਾਲ ਸਬੰਧ ਰੱਖਦੀ ਸੀ। ਇਹ ਹਾਦਸਾ ਸ਼ੁੱਕਰਵਾਰ ਤੜਕੇ ਓਨਟਾਰੀਓ ਦੇ ਆਇਲ ਸਪ੍ਰਿੰਗਜ਼ ਇਲਾਕੇ ਵਿਚ ਵਾਪਰਿਆ। ਓਨਟਾਰੀਓ ਪੁਲਸ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਪਲਟੀਆਂ ਖਾਂਦੀ ਹੋਈ ਖਤਾਨਾਂ ਵਿਚ ਜਾ ਡਿੱਗੀ। ਕਾਰ ਵਿਚ ਸਵਾਰ ਤਿੰਨ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਾਦਸੇ ਦਾ ਕੋਈ ਚਸ਼ਮਦੀਦ ਨਾ ਮਿਲਣ ਕਾਰਨ ਓਨਟਾਰੀਓ ਪ੍ਰੋਵੀਨਸ਼ੀਅਲ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਸ ਨਾਲ ਸੰਪਰਕ ਕੀਤਾ ਜਾਵੇ।

Be the first to comment

Leave a Reply