ਕੈਨੇਡਾ ਸਰਕਾਰ ਨੇ ਨਵ-ਵਿਆਹੀਆਂ ਪੰਜਾਬਣਾਂ ਦੇ ਹੌਸਲੇ ਕੀਤੇ ਬੁਲੰਦ

ਮਿਸਾਲ ਵਜੋਂ ਪੰਜਾਬ ਤੋਂ ਵਿਆਹ ਕੇ ਲਿਆਂਦੀਆਂ ਮੁਟਿਆਰਾਂ ਨੂੰ ਡਰਾਇਆ ਜਾਂਦਾ ਹੈ ਕਿ ਜੇ ਉਨ੍ਹਾਂ ਨੇ ਹੋਰ ਦਾਜ ਨਾ ਲਿਆਂਦਾ ਤਾਂ ਘਰੋਂ ਕੱਢ ਦਿੱਤਾ ਜਾਵੇਗਾ। ਵਿਚਾਰੀਆਂ ਕੁੜੀਆਂ ਇਹ ਗੱਲਾਂ ਨਾ ਆਪਣੇ ਮਾਪਿਆਂ ਨੂੰ ਦੱਸਣ ਜੋਗੀਆਂ ਹੁੰਦੀਆਂ ਹਨ ਅਤੇ ਨਾ ਹੀ ਕਿਸੇ ਪਾਸੇ ਜਾਣ ਦਾ ਰਾਹ ਨਜ਼ਰ ਆਉਂਦਾ ਹੈ, ਜਿਸ ਦੇ ਸਿੱਟੇ ਵਜੋਂ ਘੁੱਟ-ਘੁੱਟ ਕੇ ਜ਼ਿੰਦਗੀ ਬਿਤਾਉਣ ਲਈ ਮਜਬੂਰ ਹੋ ਜਾਂਦੀਆਂ ਹਨ। ਕੈਨੇਡਾ ਸਰਕਾਰ ਦੇ ਨਵੇਂ ਨਿਯਮਾਂ ਨੇ ਪੰਜਾਬਣਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ਅਤੇ ਹੁਣ ਉਨ੍ਹਾਂ ਨੂੰ ਸਹੁਰੇ ਪਰਿਵਾਰ ਦਾ ਕੋਈ ਮੈਂਬਰ ਡਰਾ-ਧਮਕਾਅ ਨਹੀਂ ਸਕੇਗਾ। ਟੈਂਪਰੇਰੀ ਰੈਜ਼ੀਡੈਂਟ ਪਰਮਿਟ ਤਹਿਤ ਪੀੜਤ ਮਹਿਲਾਵਾਂ ਹੈਲਥ ਕੇਅਰ ਦੇ ਲਾਭ ਵੀ ਹਾਸਲ ਕਰ ਸਕਣਗੀਆਂ। ਆਰਜ਼ੀ ਪਰਮਿਟ ਦੀ ਘੱਟੋ-ਘੱਟ ਮਿਆਦ 180 ਦਿਨ ਹੋਵੇਗੀ ਅਤੇ ਬਾਅਦ ਵਿਚ ਬਗੈਰ ਫੀਸ ਤੋਂ ਓਪਨ ਵਰਕ ਪਰਮਿਟ ਜਾਰੀ ਕੀਤੇ ਜਾਣਗੇ। ਇੱਥੇ ਦੱਸਣਾ ਲਾਜ਼ਮੀ ਹੈ ਕਿ ਵਿਦੇਸ਼ੀ ਧਰਤੀ ‘ਤੇ ਮੌਜੂਦ ਪੀੜਤਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ।

Be the first to comment

Leave a Reply