ਕੈਨੇਡਾ ਵਿੱਚ ਪ੍ਰੇਰਣਾਦਾਇਕ ਨਵੇਂ ਆਏ ਲੋਕਾਂ ਦੀਆਂ ਪ੍ਰਾਪਤੀਆਂ

2018 RBC ਟੌਪ 25 ਕੈਨੇਡਿਅਨ ਇਮੀਗ੍ਰਾਂਟ ਅਵਾਰਡ ਦੇ ਜੇਤੂਆਂ ਵਿੱਚ ਤਿੰਨ ਹਾਕੀ ਸਿਤਾਰਿਆ ਦੇ ਪਿਤਾ, ਕਾਮੇਡੀਅਨ ਕਲਾਕਾਰ, ਡਾਕਟਰ, ਸੀਨੇਟਰ, ਅਤੇ ਇੱਕ ਐਪ ਆਂਟਰਪ੍ਰਿਨਿਅਰ ਸ਼ਾਮਲ ਹਨ।ਸਮਾਜਿਕ ਕੰਮਾ ਵਿੱਚ ਸੇਵਾ ਕਰਨ ਵਾਲੇ ਸ਼ਾਮਲ ਹਨ।
ਇਨਾ ਵਿੱਚ ਕਿਹੜੀ ਗੱਲ ਇੱਕੋ ਜਿਹੀ ਹੈ? ਇਹ ਸਾਰੇ ਕਿਸੇ ਸਮੇਂ ਕੈਨੇਡਾ ਵਿੱਚ ਨਵੇਂ ਆਏ ਸਨ ਅਤੇ ਉਹਨਾਂ ਨੇ ਅਗਵਾਈ ਅਤੇ ਲੋਕ ਭਲਾਈ ਦੇ ਮਾਧਿਅਮ ਨਾਲ ਆਪਣੇ ਭਾਈਚਾਰਿਆਂ ਵਿੱਚ ਯੋਗਦਾਨ ਪਾਇਆ ਹੈ, ਅਤੇ ਹੁਣ ਉਹਨਾਂ ਨੂੰ ਇਸ ਸਾਲ ਦੇ 10ਵੇਂ ਸਲਾਨਾ ਆਰ.ਬੀ.ਸੀ ਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡਾਂ ਵਿੱਚ ਜੇਤੂ ਚੁਣਿਆ ਗਿਆ ਹੈ। ਜੇਤੂਆਂ ਨੂੰ ਕੈਨੇਡਿਅਨ ਇਮੀਗ੍ਰਾਂਟ ਮੈਗਜ਼ੀਨ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਅਤੇ RBC ਰੋਇਲ ਬੈਂਕ ਦੇ ਵੱਲੋਂ ਮਾਣ ਨਾਲ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ।

ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ, 2018 RBC ਟੌਪ 25 ਕੈਨੇਡਿਅਨ ਇਮੀਗ੍ਰਾਂਟ ਕੈਨੇਡਾ ਦੇ ਸੱਭਿਆਚਾਰ, ਵਿਵਿਧਤਾ, ਅਤੇ ਰਾਸ਼ਟਰ-ਨਿਰਮਾਣ ਦੀ ਭਾਵਨਾ ਦਾ ਪ੍ਰਤਿਬਿੰਬ ਹਨ। ਕਾਰਲ ਸੁੱਬਾਨ ਇੱਕ ਅਧਿਆਪਕ ਜਿਸ ਨੇ ਆਪਣੇ ਤਿੰਨ ਪੁੱਤਰਾਂ ਦੀ ਸ਼ੋਹਰਤ ਤੱਕ ਮਾਰਗਦਰਸ਼ਨ ਕੀਤਾ, ਤੋਂ ਲੈ ਕੇ ਸੀਨੇਟਰ ਰਤਨਾ ਓਮੀਦਵਾਰ, ਜੋ ਜ਼ਿੰਦਗੀ ਭਰ ਵਿਵਿਧਤਾ ਦੇ ਸਮਰਥਕ ਰਹੇ ਹਨ, ਅਤੇ ਆਨਕੋਲੋਜਿਸਟ (ਕੈਂਸਰ ਦੇ ਡਾਕਟਰ) ਅਤੇ ਖੋਜਕਰਤਾ, ਡਾਕਟਰ ਸਰੋਜ ਨਿਰੌਲਾ, ਇਹਨਾਂ ਵਿੱਚੋਂ ਕੁਝ ਹਨ।ਇਨਾ ਵਿੱਚ ਸਰਦਾਰ ਹਰਭਜਨ ਸਿੰਘ ਅਠਵਾਲ ਵੀ ਸ਼ਾਮਲ ਹਨ ਜਿਨਾ ਸਾਰੀ ਉਮਰ ਸਮਾਜਿਕ ਕੰਮਾ ਵਿੱਚ ਲਾਈ ਹੈ ਅਤੇ ਪਿਛਲੇ ਕਈ ਦਹਾਕਿਆ ਤੋਂ ਗੁਰੂਘਰ ਦੀ ਸੇਵਾ ਵਿੱਚ ਹਾਜਰ ਹਨ।

ਪਿਛਲੇ 10 ਸਾਲਾਂ ਤੋਂ, RBC ਨੇ ਟੌਪ 25 ਕੈਨੇਡਿਅਨ ਇਮੀਗ੍ਰਾਂਟ ਅਵਾਰਡਾਂ ਨੇ ਉਹਨਾਂ ਕੈਨੇਡਿਅਨ ਇਮੀਗ੍ਰਾਂਟਾਂ ਦੀਆਂ ਕਹਾਣੀਆਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੇ ਕੈਨੇਡਾ ਵਿੱਚ ਸ਼ਾਨਦਾਰ ਯੋਗਦਾਨਾਂ ਅਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਦੇ ਟੌਪ 25 ਜੇਤੂਆਂ ਤੋਂ ਇਲਾਵਾ, ਪਿਛਲੇ ਦਹਾਕੇ ਵਿੱਚ 250 ਜੇਤੂਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।

ਕੈਨੇਡਿਅਨ ਇਮੀਗ੍ਰਾਂਟ ਮੈਗਜ਼ੀਨ ਦੀ ਸੰਪਾਦਕ, ਮਾਰਗਰੇਟ ਜੇਟੇਲਿਨਾ ਕਹਿੰਦੀ ਹੈ, *10 ਸਾਲਾਂ ਦਾ ਜਸ਼ਨ ਮਨਾਉਣਾ ਸਾਡੇ ਅਵਾਰਡਾਂ ਦੇ ਲਈ ਇੱਕ ਅਸਲ ਮੀਲ-ਪੱਥਰ ਹੈ, ਅਤੇ ਅਸੀਂ ਉਹਨਾਂ ਸ਼ਾਨਦਾਰ ਇਮੀਗ੍ਰਾਂਟਾਂ ਤੋਂ ਵੱਧ ਮਾਣ ਨਹੀਂ ਮਹਿਸੂਸ ਕਰ ਸਕਦੇ ਜੋ ਇਸ ਸਾਲ ਦੇ RBCਟੌਪ 25 ਹਨ।*

ਕੁੰਦਨ ਜੋਸ਼ੀ, ਉੱਦਮ ਵਿੱਚ ਉੱਤਮਤਾ ਲਈ ਸਲਾਨਾ RBC ਆਂਟਰਪ੍ਰਿਨਿਅਰ ਅਵਾਰਡ ਦੇ ਚੌਥੇ ਪ੍ਰਾਪਤਕਰਤਾ ਹਨ।

ਸੈਂਕੜੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਪੁਰਾਣੇ ਜੇਤੂਆਂ ਦੇ ਜੱਜਾਂ ਦੇ ਇੱਕ ਵਿਵਿਧ ਪੈਨਲ ਦੁਆਰਾ 75 ਆਖਰੀ ਉਮੀਦਵਾਰਾਂ ਨੂੰ ਚੁਣਿਆ ਗਿਆ ਸੀ। ਲਗਭਗ 60,000 ਔਨਲਾਈਨ ਵੋਟਾਂ ਪਾਈਆਂ ਗਈਆਂ ਸਨ। ਵੋਟਾਂ ਅਤੇ ਜੱਜਾਂ ਦੇ ਦੂਜੇ ਰਾਉਂਡ ਦੇ ਫੈਸਲੇ ਦੇ ਅਧਾਰ ‘ਤੇ 25 ਜੇਤੂਆਂ ਨੂੰ ਚੁਣਿਆ ਗਿਆ।

25 ਕੈਨੇਡਿਅਨ ਇਮੀਗ੍ਰਾਂਟ ਅਵਾਰਡ ਜੇਤੂਆਂ ਨੂੰ ਇੱਕ ਯਾਦਗਾਰੀ ਤਖ਼ਤੀ ਮਿਲੇਗੀ ਅਤੇ ਉਹਨਾਂ ਦੀ ਪਸੰਦ ਦੀ ਰਜਿਟਰਡ ਕੈਨੇਡਿਅਨ ਚੈਰਿਟੀ ਨੂੰ $500 ਦਾ ਦਾਨ ਦਿੱਤਾ ਜਾਵੇਗਾ।

Be the first to comment

Leave a Reply