ਕੈਨੇਡਾ : ਵਿਰੋਧੀ ਧਿਰ ਦੇ ਨੇਤਾ ਓ ਟੂਲ ਦੀ ਪਤਨੀ ਵੀ ਹੋਈ ਕੋਰੋਨਾ ਦੀ ਸ਼ਿਕਾਰ

ਕੋਰੋਨਾ ਪੀੜਤ ਸਟਾਫ ਮੈਂਬਰ ਦੇ ਸੰਪਰਕ ਵਿਚ ਆਉਣ ਮਗਰੋਂ ਐਰਿਨ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ ਤੇ ਇਸ ਲਈ ਉਨ੍ਹਾਂ ਦੇ ਪਰਿਵਾਰ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ। ਹਾਲਾਂਕਿ ਪਹਿਲਾਂ ਐਰਿਨ ਦੀ ਪਤਨੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਮਿਲੀ ਸੀ ਪਰ ਬਾਅਦ ਵਿਚ ਉਨ੍ਹਾਂ ਵਿਚ ਕੋਰੋਨਾ ਵਰਗੇ ਲੱਛਣ ਦਿਖਾਈ ਦਿੱਤੇ, ਜਿਸ ਕਾਰਨ ਉਨ੍ਹਾਂ ਨੇ ਦੋਬਾਰਾ ਆਪਣਾ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ ਉਹ ਪਾਜ਼ੀਟਿਵ ਮਿਲੇ ਹਨ। ਐਰਿਨ ਸਣੇ ਬਲਾਕਸ ਕਿਊਬਿਕ ਲੀਡਰ ਫਰੈਂਕੋਇਸ ਬਲੈਂਸ਼ਟ ਵੀ ਕੋਰੋਨਾ ਦੇ ਸ਼ਿਕਾਰ ਪਾਏ ਗਏ ਸਨ।

ਜਦ ਇਹ ਦੋਵੇਂ ਨੇਤਾ ਇਕ ਕੋਰੋਨਾ ਪੀੜਤ ਸਟਾਫ ਮੈਂਬਰ ਦੇ ਸੰਪਰਕ ਵਿਚ ਆਏ ਤਾਂ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਪਰ ਫਿਰ ਵੀ ਉਹ ਕੋਰੋਨਾ ਦੇ ਸ਼ਿਕਾਰ ਹੋ ਗਏ ਤੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਵੀ ਕੋਰੋਨਾ ਦੀ ਲਪੇਟ ਵਿਚ ਆ ਗਈ। ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਤਨੀ ਸੋਫੀਆ ਵੀ ਕੋਰੋਨਾ ਦੀ ਲਪੇਟ ਵਿਚ ਆ ਗਈ ਸੀ ਤੇ ਹੁਣ ਬਿਲਕੁਲ ਠੀਕ ਹਨ।

Be the first to comment

Leave a Reply