ਕੈਨੇਡਾ ਬੱਸ ਹਾਦਸਾ : ਮ੍ਰਿਤਕ ਖਿਡਾਰੀ ਦੀ ਮਾਂ ਨੇ ਪੰਜਾਬੀ ਡਰਾਈਵਰ ਦੇ ਨਾਂ ਲਿਖੀ ਭਾਵੁਕ ਚਿੱਠੀ

ਸਸਕੈਚਵਾਨ (ਏਜੰਸੀ)— ਕੈਨੇਡਾ ਦੇ ਸੂਬੇ ਸਸਕੈਚਵਾਨ ‘ਚ ਬੀਤੀ 6 ਅਪ੍ਰੈਲ 2018 ਨੂੰ ਹਾਕੀ ਖਿਡਾਰੀਆਂ ਦੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ। ਇਸ ਹਾਦਸੇ ‘ਚ 16 ਖਿਡਾਰੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਹਾਦਸੇ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ‘ਤੇ ਕਈ ਦੋਸ਼ ਲਾਏ ਗਏ ਸਨ। ਇਸ ਭਿਆਨਕ ਸੜਕ ਹਾਦਸੇ ਵਿਚ ਮਾਰੇ ਗਏ ਖਿਡਾਰੀਆਂ ‘ਚੋਂ ਇਕ ਸੀ ਸਟੀਫਨ ਵੈਕ ਨਾਂ ਦਾ ਖਿਡਾਰੀ। ਸਟੀਫਨ ਦੀ ਮਾਂ ਟਰੀਸੀਆ ਵੈਕ ਨੇ ਸ਼ਨੀਵਾਰ ਨੂੰ ਟਰੱਕ ਡਰਾਈਵਰ ਜਸਕੀਰਤ ਦੇ ਨਾਂ ਭਾਵੁਕ ਚਿੱਠੀ ਲਿਖੀ ਹੈ।
ਿਿਚੱਠੀ ‘ਚ ਮਾਂ ਟਰੀਸੀਆ ਵੈਕ ਨੇ ਲਿਖਿਆ, ”ਮੈਂ ਟਰੱਕ ਡਰਾਈਵਰ ਜਸਕੀਰਤ ਨੂੰ ਆਪਣੇ ਵਲੋਂ ਮੁਆਫ਼ ਕਰਦੀ ਹਾਂ। ਇਸ ਭਿਆਨਕ ਹਾਦਸੇ ਵਿਚ ਸਟੀਫਨ ਦੀ ਮੌਤ ਤੋਂ ਬਾਅਦ ਮੈਂ ਖੁਦ ਨੂੰ ਪੁੱਛਦੀ ਹਾਂ ਕਿ ਸਟੀਫਨ ਕੀ ਸੋਚੇਗਾ, ਮੈਂ ਕੀ ਕਰ ਰਹੀ ਹਾਂ? ਜੇਕਰ ਸਟੀਫਨ ਹੁੰਦਾ ਤਾਂ ਉਹ ਵੀ ਡਰਾਈਵਰ ਨੂੰ ਮੁਆਫ਼ ਕਰ ਦਿੰਦਾ। ਮਾਂ ਨੇ ਅੱਗੇ ਕਿਹਾ ਕਿ ਸਟੀਫਨ ਇਕ ਦਿਆਲੂ ਅਤੇ ਅਧਿਆਤਮਕ ਨੌਜਵਾਨ ਸੀ, ਉਸ ਦਾ ਪਰਮਾਤਮਾ ‘ਚ ਅਟੁੱਟ ਵਿਸ਼ਵਾਸ ਸੀ। ਉਹ ਦਿਆਲੂ ਅਤੇ ਖੁੱਲ੍ਹੇ ਦਿਲ ਵਾਲਾ ਸੀ ਅਤੇ ਹਰ ਕਿਸੇ ਨੂੰ ਮੁਆਫ਼ ਕਰ ਦਿੰਦਾ ਸੀ।”ਦੱਸਣਯੋਗ ਹੈ ਕਿ ਇਸ ਹਾਦਸੇ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ‘ਤੇ 6 ਜੁਲਾਈ ਨੂੰ ਦੋਸ਼ ਲਾਏ ਗਏ ਸਨ। ਜਸਕੀਰਤ ‘ਤੇ ਭਿਆਨਕ ਤਰੀਕੇ ਨਾਲ ਵਾਹਨ ਚਲਾਉਣ ਕਾਰਨ 16 ਲੋਕਾਂ ਦੀ ਜਾਨ ਲੈਣ ਅਤੇ 13 ਲੋਕਾਂ ਦੀ ਜਾਨ ਖਤਰੇ ਵਿਚ ਪਾਉਣ ਦੇ ਦੋਸ਼ ਲਾਏ ਗਏ। ਇਸ ਭਿਆਨਕ ਹਾਦਸੇ ਨੇ ਮਾਵਾਂ ਤੋਂ ਉਨ੍ਹਾਂ ਦੇ ਪੁੱਤ ਖੋਹ ਲਏ। ਬੱਸ ਹਾਦਸੇ ‘ਚ ਮਾਰੇ ਗਏ ਸਾਰੇ ਖਿਡਾਰੀ ਹਮਬੋਲਟ ਬਰੋਂਨਕੋਸ ਦੇ ਸਨ, ਜਿਨ੍ਹਾਂ ਦੀ ਉਮਰ 16 ਤੋਂ 18 ਸਾਲ ਦੇ ਦਰਮਿਆਨ ਸੀ।

Be the first to comment

Leave a Reply