ਕੈਨੇਡਾ ਪਹੁੰਚਦੇ ਹੀ ਪਤਨੀ ਨੂੰ ਛੱਡ ਕੇ ਗਾਇਬ ਹੋਇਆ ਪੰਜਾਬੀ ਨੌਜਵਾਨ

ਟੋਰਾਂਟੋ,- ਹੁਸ਼ਿਆਰਪੁਰ ਨਾਲ ਸਬੰਧਤ ਕੈਨੇਡੀਅਨ ਮੁਟਿਆਰ ਵਿਆਹ ਦੇ ਨਾਂ ‘ਤੇ ਧੋਖੇ ਦਾ ਸ਼ਿਕਾਰ ਹੋ ਗਈ ਜਦੋਂ ਕੈਨੇਡਾ ਪੁੱਜਣ ਸਾਰ ਉਸ ਦਾ ਪਤੀ ਉਸ ਨੂੰ ਛੱਡ ਕੇ ਗਾਇਬ ਹੋ ਗਿਆ। ਕੈਨੇਡਾ ਵਾਸੀ ਕੁਲਦੀਪ ਕੌਰ ਦਾ ਵਿਆਹ ਪਿੰਡ ਹੁਕੜਾ ਦੇ ਬਲਜਿੰਦਰ ਸੰਘ ਨਾਲ 8 ਮਈ 2017 ਨੂੰ ਹੋਇਆ ਸੀ। ਵਿਆਹ ਤੋਂ 10 ਦਿਨ ਬਾਅਦ ਕੁਲਦੀਪ ਕੌਰ, ਕੈਨੇਡਾ ਪਰਤ ਗਈ ਅਤੇ ਪਤੀ ਨੂੰ ਸਪੌਂਸਰ ਕਰਨ ਲਈ ਕਾਗਜ਼ਾਤ ਤਿਆਰ ਕਰਨ ਲੱਗੀ। ਪਿਛਲੇ ਸਾਲ 20 ਦਸੰਬਰ ਨੂੰ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਨੇ ਬਲਜਿੰਦਰ ਸਿੰਘ ਨੂੰ ਵੀਜ਼ਾ ਦੇ ਦਿਤਾ ਅਤੇ ਇਸ ਸਾਲ 22 ਜਨਵਰੀ ਨੂੰ ਕੈਨੇਡਾ ਪੁੱਜ ਗਿਆ। ਬਲਜਿੰਦਰ ਸਿੰਘ ਨੂੰ ਲੈਣ ਕੁਲਦੀਪ ਕੌਰ ਅਤੇ ਉਸ ਦੀ ਮਾਤਾ ਹਵਾਈ ਅੱਡੇ ‘ਤੇ ਗਏ। ਹਵਾਈ ਅੱਡੇ ਤੋਂ ਬਾਹਰ ਆ ਰਹੇ ਬਲਜਿੰਦਰ ਸਿੰਘ ਨੇ ਦੋਹਾਂ ਨਾਲ ਕੋਈ ਗੱਲ ਨਾ ਕੀਤੀ ਅਤੇ ਇਹ ਕਹਿ ਕੇ ਚਲਾ ਗਿਆ ਕਿ ਉਹ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਬਲਜਿੰਦਰ ਸਿੰਘ ਨੇ ਅਗਲੇ ਦਿਨ ਗੁਰੂ ਘਰ ਵਿਚ ਆ ਕੇ ਗੱਲ ਕਰਨ ਦਾ ਵਾਅਦਾ ਕੀਤਾ ਪਰ ਉਥੇ ਵੀ ਨਾ ਪੁੱਜਾ। ਕੁਝ ਦਿਨ ਉਡੀਕ ਕਰਨ ਮਗਰੋਂ ਕੁਲਦੀਪ ਕੌਰ ਨੇ ਫ਼ਰਵਰੀ ਵਿਚ ਐਨ.ਆਰ.ਆਈ. ਵਿੰਗ ਮੋਹਾਲੀ ਨੂੰ ਸ਼ਿਕਾਇਤ ਕਰ ਦਿਤੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਬਲਜਿੰਦਰ ਸਿੰਘ ਦਾ ਜੀਜਾ ਵੀ ਉਸ ਨਾਲ ਰਲਿਆ ਹੋਇਆ ਹੈ।

Be the first to comment

Leave a Reply